Punjab Election Results : ਚੱਬੇਵਾਲ ਸੀਟ ‘ਤੇ ਸ਼ੁਰੂਆਤੀ ਰੁਝਾਨਾਂ ‘ਚ ਆਪ ਉਮੀਦਵਾਰ ਅੱਗੇ, ਕਾਂਗਰਸ ਦੂਜੇ ਨੰਬਰ ‘ਤੇ

0
456

ਹੁਸ਼ਿਆਰਪੁਰ, 23 ਨਵੰਬਰ | ਚੱਬੇਵਾਲ ਸੀਟ ‘ਤੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਬੈਲਟ ਪੇਪਰਾਂ ਦੀ ਗਿਣਤੀ ਮੁਕੰਮਲ ਹੋ ਚੁੱਕੀ ਹੈ। ਈਵੀਐਮ ਮਸ਼ੀਨਾਂ ਦੀ ਗਿਣਤੀ ਚੱਲ ਰਹੀ ਹੈ। ਬੈਲਟ ਪੇਪਰਾਂ ਦੀ ਗਿਣਤੀ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਗੇ ਸਨ, ਜਦਕਿ ਗਿਣਤੀ ਦੇ ਪਹਿਲੇ ਦੌਰ ‘ਚ ਵੀ ‘ਆਪ’ ਦੇ ਉਮੀਦਵਾਰ ਅੱਗੇ ਸਨ। ਇਸ ਸੀਟ ‘ਤੇ ਮੁਕਾਬਲਾ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਮੰਨਿਆ ਜਾ ਰਿਹਾ ਹੈ।

ਪਹਿਲੇ ਗੇੜ ਵਿੱਚ ਚੱਬੇਵਾਲਾ ਵਿੱਚ ਆਮ ਆਦਮੀ ਪਾਰਟੀ ਦੇ ਡਾ. ਇਸਹਾਕ ਕੁਮਾਰ ਨੂੰ 4233 ਵੋਟਾਂ ਮਿਲੀਆਂ ਹਨ, ਉਹ 1571 ਵੋਟਾਂ ਨਾਲ ਅੱਗੇ ਹਨ। ਜਦੋਂਕਿ ਕਾਂਗਰਸ ਦੇ ਰਣਜੀਤ ਕੁਮਾਰ ਨੂੰ 2662 ਅਤੇ ਸੋਹਣ ਸਿੰਘ ਠੰਡਲ ਨੂੰ 447 ਵੋਟਾਂ ਮਿਲੀਆਂ। ਵੋਟਾਂ ਦੀ ਗਿਣਤੀ ਲਈ ਜ਼ਿਲ੍ਹਾ ਪੁਲਿਸ ਵੱਲੋਂ ਭਾਰੀ ਫੋਰਸ ਤਾਇਨਾਤ ਕੀਤੀ ਗਈ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)