ਕਰਫ਼ਿਊ ਵਿਚਾਲੇ ਲੁਧਿਆਣਾ ਜੇਲ੍ਹ ‘ਚੋਂ 4 ਕੈਦੀ ਭੱਜੇ

    0
    437

    ਲੁਧਿਆਣਾ . ਕਰਫਿਊ ਦੇ ਚੱਲਦਿਆਂ ਕੇਂਦਰੀ ਜੇਲ੍ਹ ਵਿਚ ਬੀਤੀ ਰਾਤ ਚਾਰ ਖ਼ਤਰਨਾਕ ਕੈਦੀਆਂ ਦੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਹ ਕੈਦੀ ਵੱਖ-ਵੱਖ ਸੰਗੀਨ ਮਾਮਲਿਆਂ ਦਾ ਸਾਹਮਣਾ ਕਰ ਰਹੇ ਸਨ, ਘਟਨਾ ਦਾ ਪਤਾ ਸਵੇਰੇ ਲੱਗਿਆ ਜਦੋਂ ਕੈਂਦੀਆਂ ਦੀ ਗਿਣਤੀ ਹੋਈ ਤਾਂ ਚਾਰ ਕੈਂਦੀ ਘੱਟ ਪਾਏ ਗਏ, ਜਿਸ ਕਾਰਨ ਜੇਲ੍ਹ ਪ੍ਰਸ਼ਾਸਨ ਵਿਚ ਹੜਕੰਪ ਮੱਚ ਗਿਆ ਹੈ। ਜੇਲ੍ਹ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ। ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪੁਲਿਸ ਦੇ ਉੱਚ ਅਧਿਕਾਰੀ ਵੀ ਜੇਲ੍ਹ ਵਿਚ ਪਹੁੰਚੇ ਹਨ ਅਤੇ ਇਲਾਕੇ ਵਿਚ ਪੁਲਿਸ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।