Punjab Assembly : ਭਗਵੰਤ ਮਾਨ ਨੇ ਪੇਸ਼ ਕੀਤਾ ਵਿਸ਼ਵਾਸ ਪ੍ਰਸਤਾਵ, ਚਰਚਾ ਦੇ ਬਾਅਦ ਸਦਨ ਦੀ ਕਾਰਵਾਈ 29 ਸਤੰਬਰ ਤੱਕ ਮੁਲਤਵੀ

0
604

ਚੰਡੀਗੜ੍ਹ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਮੰਗਲਵਾਰ ਨੂੰ ਵਿਧਾਨ ਸਭਾ ਵਿਚ ਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ। ਸਵੇਰੇ ਸਦਨ ਸ਼ੁਰੂ ਹੋਣ ਤੋਂ ਪਹਿਲਾਂ ਮਰਹੂਮ ਨਿਰਮਲ ਸਿੰਘ ਕਾਹਲੋਂ, ਡਾ. ਧਰਮਵੀਰ ਅਗਨੀਹੋਤਰੀ ਤੇ ਜਗਜੀਤ ਸਿੰਘ ਹਾਰਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸਦੇ ਬਾਅਦ ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ਦਾ ਕਾਰਜਕਾਲ 3 ਅਕਤੂਬਰ ਤੱਕ ਵਧਾ ਦਿੱਤਾ ਗਿਆ।

ਬੀਏਸੀ ਰਿਪੋਰਟ ਦੇ ਵਿਰੋਧ ਵਿਚ ਭਾਜਪਾ ਦੇ ਦੋਵੇਂ ਮੈਂਬਰਾਂ ਨੇ ਸਦਨ ਤੋਂ ਵਾਕਆਊਟ ਕੀਤਾ। ਇਸਦੇ ਬਾਅਦ ਸਦਨ 15 ਮਿੰਟ ਲਈ ਮੁਲਤਵੀ ਕਰ ਦਿੱਤਾ ਗਿਆ।

ਕਾਂਗਰਸ ਦਾ ਹੰਗਾਮਾ

ਮੁਖ ਮੰਤਰੀ ਵਿਸ਼ਵਾਸ ਪ੍ਰਸਤਾਵ ਪੇਸ਼ ਕਰਨ ਲਈ ਖੜ੍ਹੇ ਹੋਏ ਤਾਂ ਉਨ੍ਹਾਂ ਨੇ ਕਾਂਗਰਸ ਨੂੰ ਚੁਣੌਤੀ ਦਿੱਤੀ ਤੇ ਪੁੱਛਿਆ ਕਿ ਆਪ੍ਰੇਸ਼ਨ ਲੌਟਸ ਫੇਲ੍ਹ ਹੋਣ ਦਾ ਤੁਹਾਨੂੰ ਕੀ ਨੁਕਸਾਨ ਹੈ। ਵਿਸ਼ਵਾਸ ਪ੍ਰਸਤਾਵ ਉਤੇ ਤਿੰਨ ਅਕਤੂਬਰ ਨੂੰ ਬਹਿਸ ਤੇ ਵੋਟਿੰਗ ਹੋਵੇਗੀ। ਉਥੇ ਹੀ ਅਮਨ ਅਰੋੜਾ ਦੇ ਬੋਲਣ ਉਤੇ ਕਾਂਗਰਸੀ ਵਿਰੋਧ ਕਰਦੇ ਹੋਏ ਵੇਲ ਵਿਚ ਪਹੁੰਚ ਗਏ। ਇਸਦੇ ਬਾਅਦ ਵੇਲ ਵਿਚ ਨਾਅਰੇਬਾਜੀ ਕਰਦੇ ਸਾਰੇ ਕਾਂਗਰਸੀ ਨਾਮਜ਼ਦ ਕੀਤੇ ਗਏ। ਮਾਰਸ਼ਲ ਨੂੰ ਕਾਂਗਰਸ ਮੈਂਬਰਾਂ ਨੂੰ ਬਾਹਰ ਕੱਢਣ ਦੇ ਹੁਕਮ ਦਿੱਤੇ ਗਏ। ਇਸਦੇ ਬਾਅਦ ਕਾਰਵਾਈ 10 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ। ਸਦਨ ਦੁਬਾਰਾ ਸ਼ੁਰੂ ਹੁੰਦੇ ਹੀ ਭਗਵੰਤ ਮਾਨ ਨੇ ਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ। ਇਸਦੇ ਬਾਅਦ ਪ੍ਰਸਤਾਵ ਉਤੇ ਬਹਿਸ ਸ਼ੁਰੂ ਹੋਈ।

ਸੀਐੱਮ ਨੇ ਭਾਜਪਾ ਉਤੇ ਸਾਧਿਆ ਨਿਸ਼ਾਨਾ

ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਲੋਕਤੰਤਰ ਵਿਚ ਲੋਕ ਵੱਡੇ ਹੁੰਦੇ ਹਨ ਤੇ ਲੋਕਾਂ ਵਲੋਂ ਦਿੱਤੀ ਗਈ ਸ਼ਕਤੀ ਤੋਂ ਉਪਰ ਕੋਈ ਨਹੀਂ ਹੈ। ਅੱਜ ਮੈਂ ਵਿਧਾਨ ਸਭਾ ਸੈਸ਼ਨ ਦੌਰਾਨ ਵਿਸ਼ਵਾਸ ਮੱਤ ਲੈ ਰਿਹਾ ਹਾਂ ਤਾਂਕਿ ਲੋਕਤੰਤਰ ਦੇ ਕਾਤਲਾਂ ਦਾ ਪਰਦਾਫਾਸ਼ ਹੋ ਸਕੇ।

ਵਿਸ਼ਵਾਸ ਪ੍ਰਸਤਾਵ ਆਏਗਾ ਜਾਂ ਨਹੀਂ

ਸੈਸ਼ਨ ਦੌਰਾਨ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਆਪ ਸਰਕਾਰ ਵਿਧਾਨਸਭਾ ਵਿਚ ਵਿਸ਼ਵਾਸ ਪ੍ਰਸਤਾਵ ਲਿਆਉਂਦੀ ਹੈ ਜਾਂ ਨਹੀਂ। ਇਸਤੋਂ ਪਹਿਲਾਂ, ਰਾਜਪਾਲ ਨੇ 22 ਸਤੰਬਰ ਨੂੰ ਵਿਧਾਨ ਸਭਾ ਦਾ ਇਕ ਦਿਨਾਂ ਵਿਸ਼ੇਸ਼ ਸੈਸ਼ਨ ਆਯੋਜਿਤ ਕਰਨ ਦੀ ਪ੍ਰਵਾਨਗੀ ਵਾਪਸ ਲੈ ਲਈ ਸੀ, ਜਦੋਂ  ਆਪ ਸਰਕਾਰ ਸਿਰਫ ਵਿਸ਼ਵਾਸ ਪ੍ਰਸਤਾਵ ਲਿਆਉਣਾ ਚਾਹੁੰਦੀ ਹੈ।