ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਅੱਝ 12 ਨਵੇਂ ਮਾਮਲੇ ਸਾਹਮਣੇ ਆਏ। ਜਿਸ ਨਾਲ ਸੂਬੇ ਵਿੱਚ ਹੁਣ ਤੱਕ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 342 ਹੋ ਗਈ ਹੈ। ਸ਼ਕੀ ਮਾਮਲੇ 17021 ਹੋ ਗਏ ਹਨ। 2713 ਲੋਕਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਐਕਟੀਵ ਕੇਸ 219 ਹਨ।
- ਜਲੰਧਰ ਪੰਜਾਬ ਵਿੱਚ ਪਹਿਲੇ ਨੰਬਰ ਤੇ ਬਣਿਆ ਹੋਇਆ ਹੈ। ਅੱਜ 7 ਨਵੇਂ ਹੋਰ ਮਾਮਲੇ ਸਾਹਮਣੇ ਆਉਣ ਨਾਲ ਸ਼ਹਿਰ ਵਿੱਚ ਮਰੀਜਾਂ ਦੀ ਗਿਣਤੀ ਵੱਧ ਕੇ 85 ਹੋ ਗਈ ਹੈ। ਜਲੰਧਰ ਵਿੱਚ ਅੱਜ ਇਕ ਮਾਾਮਲਾ ਜਵਾਲਾ ਨਗਰ, ਦੋ ਮਾਮਲੇ ਗੋਵਿੰਦ ਨਗਰ, 3 ਮਾਮਲੇ ਭਗਤ ਸਿੰਘ ਨਗਰ ਤੋਂ ਸਾਹਮਣੇ ਆਏ ਹਨ। ਦੇੇਰ ਸ਼ਾਮ ਮਿਲੇ 5 ਮਰੀਜਾਂ ਦੀ ਪਛਾਣ ਦਵਿੰਦਰ ਕਾਲੀਆ40, ਮਹਿਲਾ ਵਿਮਲਾ ਕਾਲੀਆ 61, ਰਾਜਕੁਮਾਰ 66, 10 ਵਰ੍ਹਿਆਂ ਦੀ ਬੱਚੀ ਜਸਮੀਤ ਅਤੇ 38 ਸਾਲ ਦਾ ਵਿਅਕਤੀ ਦਲਜੀਤ ਸ਼ਾਮਿਲ ਹੈ।
- ਪੰਜਾਬ ਵਿੱਚ ਹੁਣ ਤੱਕ 104 ਮਰੀਜ ਠੀਕ ਹੋਏ ਹਨ। 1 ਮਰੀਜ਼ ਆਕਸੀਜਨ ਤੇ ਹੈ ਅਤੇ ਹੁਣ ਤੱਕ 19 ਲੌਕਾਂ ਦੀ ਮੌਤ ਹੋਈ ਹੈ। ਅੱਜ 12 ਕੇਸ ਸਾਹਮਣੇ ਆਏ ਹਨ।
- ਸੂਬੇ ਵਿੱਚ 12 ਨਵੇਂ ਮਾਮਲੇ ਸਾਹਮਣੇ ਆਏ, 9 ਪਾਜੀਟਿਵ ਮਰੀਜਾਂ ਦੇ ਸੰਪਰਕ ਅਤੇ 3 ਨਵੇਂ ਕੇਸ ਸਨ। ਜਲੰਧਰ ਤੋਂ 7 ਅਤੇ ਮੋਹਾਲੀ ਤੋਂ 2 ਮਾਮਲੇ ਸਾਹਮਣੇ ਆਏ ਹਨ। ਇਹ ਦੋਵੇਂ ਮਾਮਲੇ ਪਹਿਲਾਂ ਤੋਂ ਹੀ ਪਾਜ਼ੀਟਿਵ ਮਰੀਜ਼ ਦੇ ਸੰਪਰਕ ਸਨ।
- ਅੱਜ 2 ਲੋਕਾਂ ਦੀ ਤਰਨਤਾਰਨ ਅਤੇ 1 ਮਰੀਜ ਦੀ ਹੁਸ਼ਿਆਰਪੁਰ ਤੋਂ ਪਾਜੀਟਿਵ ਰਿਪੋਰਟ ਆਈ ਹੈ। ਇਹ 3 ਮਰੀਜ ਕੋਰੋਨਾ ਦੇ ਨਵੇ ਕੇਸ ਹਨ। ਇਹ ਤਿੰਨੋਂ ਮਰੀਜ਼ਾਂ ਦੇ ਸੰਕ੍ਰਮਣ ਦੇ ਸੋਮੇ ਪੰਜਾਬ ਤੋਂ ਬਾਹਰ ਦੇ ਸਨ।
28-04-2020 ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
1. | ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ | 17021 |
2. | ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ | 17021 |
3. | ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 342 |
4. | ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 13966 |
5. | ਰਿਪੋਰਟ ਦੀ ਉਡੀਕ ਹੈ | 2713 |
6. | ਠੀਕ ਹੋਏ ਮਰੀਜ਼ਾਂ ਦੀ ਗਿਣਤੀ | 104 |
7. | ਐਕਟਿਵ ਕੇਸ | 219 |
8. | ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ | 01 |
9. | ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ | 00 |
10. | ਮ੍ਰਿਤਕਾਂ ਦੀ ਕੁੱਲ ਗਿਣਤੀ | 19 |
28-04-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-12
ਜ਼ਿਲ੍ਹਾ | ਮਾਮਲਿਆਂ ਦੀ ਗਿਣਤੀ | ਟਿੱਪਣੀ |
ਐਸ.ਏ.ਐਸ. ਨਗਰ | 2 | ਪਾਜ਼ੇਟਿਵ ਕੇਸ ਦੇ ਸੰਪਰਕ |
ਜਲੰਧਰ | 7 | ਪਾਜ਼ੇਟਿਵ ਕੇਸ ਦੇ ਸੰਪਰਕ |
ਹੁਸ਼ਿਆਰਪੁਰ | 1 | *ਨਵਾਂ ਕੇਸ |
ਤਰਨਤਾਰਨ | 2 | *ਨਵਾਂ ਕੇਸ |
ਪੁਸ਼ਟੀ ਹੋਏ ਕੇਸਾਂ ਦੀ ਗਿਣਤੀ
ਲੜੀ ਨੰ: | ਜ਼ਿਲ੍ਹਾ | ਪੁਸ਼ਟੀ ਹੋਏਕੇਸਾਂ ਦੀਗਿਣਤੀ | ਕੁੱਲ ਐਕਟਿਵ ਕੇਸ | ਠੀਕ ਹੋਏ ਮਰੀਜ਼ਾਂ ਦੀ ਗਿਣਤੀ | ਮੌਤਾਂ ਦੀ ਗਿਣਤੀ |
1. | ਜਲੰਧਰ | 85 | 75 | 7 | 3 |
2. | ਐਸ.ਏ.ਐਸ. ਨਗਰ | 65 | 29 | 34 | 2 |
3. | ਪਟਿਆਲਾ | 61 | 58 | 2 | 1 |
4. | ਪਠਾਨਕੋਟ | 25 | 15 | 9 | 1 |
5. | ਐਸ.ਬੀ.ਐਸ. ਨਗਰ | 20 | 1 | 18 | 1 |
6. | ਲੁਧਿਆਣਾ | 18 | 8 | 6 | 4 |
7. | ਅੰਮ੍ਰਿਤਸਰ | 14 | 6 | 6 | 2 |
8. | ਮਾਨਸਾ | 13 | 10 | 3 | 0 |
9. | ਹੁਸ਼ਿਆਰਪੁਰ | 8 | 2 | 5 | 1 |
10. | ਤਰਨਤਾਰਨ | 7 | 7 | 0 | 0 |
11. | ਕਪੂਰਥਲਾ | 6 | 3 | 2 | 1 |
12. | ਮੋਗਾ | 4 | 0 | 4 | 0 |
13. | ਫ਼ਰੀਦਕੋਟ | 3 | 2 | 1 | 0 |
14. | ਰੋਪੜ | 3 | 0 | 2 | 1 |
15. | ਸੰਗਰੂਰ | 3 | 1 | 2 | 0 |
16. | ਬਰਨਾਲਾ | 2 | 0 | 1 | 1 |
17. | ਫ਼ਤਹਿਗੜ੍ਹ ਸਾਹਿਬ | 2 | 0 | 2 | 0 |
18. | ਫ਼ਿਰੋਜਪੁਰ | 1 | 1 | 0 | 0 |
19. | ਗੁਰਦਾਸਪੁਰ | 1 | 0 | 0 | 1 |
20. | ਮੁਕਤਸਰ | 1 | 1 | 0 | 0 |
ਕੁੱਲ | 342 | 219 | 104 | 19 |