ਜਲੰਧਰ ‘ਚ ਕਮਿਸ਼ਨਰੇਟ ਪੁਲਿਸ ਵਲੋਂ ਕਰਫ਼ਿਊ ਦੌਰਾਨ ਮਾਸਕ ਨਾ ਪਹਿਨਣ ਕਰਕੇ 98 ਵਿਅਕਤੀ ਗ੍ਰਿਫ਼ਤਾਰ, 422 ਕੇਸ ਦਰਜ

    0
    3952

    ਜਲੰਧਰ. ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਹੁਣ ਤੱਕ ਮਾਸਕ ਨਾ ਪਹਿਨਣ ਕਰਕੇ 98 ਐਫ.ਆਈ.ਆਰ.ਦਰਜ ਕੀਤੀਆਂ ਗਈਆਂ ਹਨ।

    ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ ਤੇ ਕੁੱਲ 422 ਐਫ.ਆਈ.ਆਰ ਦਰਜ ਕੀਤੀਆਂ ਗਈਆ ਹਨ।

    ਉਨ੍ਹਾਂ ਦੱਸਿਆ ਕਿ ਇਨਾਂ ਵਿੱਚ 98 ਐਫ.ਆਈ.ਆਰ.ਉਨ੍ਹਾਂ ਖਿਲਾਫ਼ ਦਰਜ ਕੀਤੀਆਂ ਗਈਆਂ ਹਨ ਜੋ ਸ਼ਹਿਰ ਵਿੱਚ ਬਿਨਾਂ ਮਾਸਕ ਦੇ ਪਾਏ ਗਏ ਸਨ। ਉਨ੍ਹਾਂ ਕਿਹਾ ਇਸ ਤਰ੍ਹਾਂ ਕਰਫ਼ਿਊ ਨਿਯਮਾਂ ਦੀ ਉਲੰਘਣਾ ‘ਤੇ 549 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

    ਭੁੱਲਰ ਨੇ ਅੱਗੇ ਦੱਸਿਆ ਕਿ ਬਿਨਾਂ ਵਜਾ ਅਤੇ ਯੋਗ ਕਰਫ਼ਿਊ ਪਾਸ ਤੋਂ ਬਿਨਾਂ ਸ਼ਹਿਰ ‘ਚ ਘੁੰਮਣ ਵਾਲਿਆਂ ਦੇ 9463 ਅਵਾਜਾਈ ਚਲਾਨ ਕੱਟੇ ਗਏ ਹਨ। ਉਨ੍ਹਾ ਦੱਸਿਆ ਕਿ ਸ਼ਹਿਰ ਵਿੱਚ 683 ਵਾਹਨ ਜਬਤ ਕੀਤੇ ਗਏ ਹਨ।

    ਉਨ੍ਹਾਂ ਦੱਸਿਆ ਕਿ ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰੱਖੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਕੋਵਿਡ-19 ਮਹਾਂਮਾਰੀ ਤੋਂ ਬਚਾਉਣ ਲਈ ਕਰਫ਼ਿਊ ਲਗਾਇਆ ਗਿਆ ਹੈ।