ਜਲੰਧਰ ਦੇ ਪੁਨੀਤ ਸ਼ੁਕਲਾ ਨੂੰ ਰਾਮ ਮੰਦਰ ਸੰਘਰਸ਼ ‘ਚ ਲੱਗੀ ਸੀ ਗੋਲ਼ੀ, ਰਾਜੇਸ਼ ਬਾਘਾ ਨੇ ਕੀਤਾ ਸਨਮਾਨ

0
5905

ਜਲੰਧਰ . ਅਯੋਧਿਆ ‘ਚ ਕੱਲ ਸ਼ੁਰੂ ਹੋ ਰਹੇ ਰਾਮ ਮੰਦਰ ਦੇ ਨਿਰਮਾਣ ਨਾਲ ਜਲੰਧਰ ਦੇ ਰਹਿਣ ਵਾਲੇ ਪੁਨੀਤ ਸ਼ੁਕਲਾ ਦੀਆਂ ਵੀ ਡੂੰਘੀਆਂ ਯਾਦਾਂ ਜੁੜੀਆਂ ਹਨ। ਰਾਮ ਮੰਦਰ ਲਈ ਹੋਏ ਸੰਘਰਸ਼ ਦੌਰਾਨ 2 ਨਵੰਬਰ 1990 ਵਿੱਚ ਹਨੂਮਾਨਗੜ੍ਹ ਵਿੱਚ ਪ੍ਰਦਰਸ਼ਨ ਕਰ ਰਹੇ ਪੁਨੀਤ ਨੂੰ ਗੋਲੀ ਲੱਗੀ ਸੀ। ਉਸ ਗੋਲ਼ੀ ਦੇ ਨਿਸ਼ਾਨ ਅੱਜ ਵੀ ਪੁਨੀਤ ਦੇ ਜਿਸਮ ‘ਤੇ ਹਨ। ਰਾਮ ਮੰਦਰ ਦਾ ਕੰਮ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਪੰਜਾਬ ਭਾਜਪਾ ਦੇ ਉੱਪ ਪ੍ਰਧਾਨ ਰਾਜੇਸ਼ ਬਾਘਾ ਨੇ ਪੁਨੀਤ ਸ਼ੁਕਲਾ ਦਾ ਸਨਮਾਨ ਕੀਤਾ।

ਰਾਮਾ ਮੰਡੀ ਦੇ ਰਹਿਣ ਵਾਲੇ ਪੁਨੀਤ ਸ਼ੁਕਲਾ ਪੁਰਾਣੀਆਂ ਗੱਲਾਂ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਇੱਕ ਨਾ ਇੱਕ ਦਿਨ ਅਯੋਧਿਆ ਵਿੱਚ ਰਾਮ ਮੰਦਰ ਜ਼ਰੂਰ ਬਣੇਗਾ। ਅੱਜ ਉਨ੍ਹਾਂ ਦਾ ਸੁਪਨਾ ਸਾਕਾਰ ਹੋਇਆ ਹੈ। ਇਸ ਲਈ ਉਹ ਕਾਫੀ ਖੁਸ਼ ਹਨ।

ਸੀਨੀਅਰ ਬੀਜੇਪੀ ਲੀਡਰ ਰਾਜੇਸ਼ ਬਾਘਾ ਨੇ ਸਿਰੋਪਾਓ ਦੇ ਕੇ ਪੁਨੀਤ ਸ਼ੁਕਲਾ ਦਾ ਸਨਮਾਨ ਕੀਤਾ। ਬਾਘਾ ਨੇ ਕਿਹਾ ਕਿ ਰਾਮ ਮੰਦਰ ਵਾਸਤੇ ਕਈ ਲੋਕਾਂ ਨੇ ਕੁਰਬਾਨੀ ਦਿੱਤੀ ਹੈ। ਪੁਨੀਤ ਸ਼ੁਕਲਾ ਦਾ ਨਾਂ ਵੀ ਉਸ ਸੰਘਰਸ਼ ਵਿੱਚ ਸ਼ਾਮਲ ਹੈ। ਇਸੇ ਲਈ ਅਸੀਂ ਬੀਜੇਪੀ ਵੱਲੋਂ ਉਨ੍ਹਾਂ ਦਾ ਸਨਮਾਨ ਕਰ ਰਹੇ ਹਾਂ।