ਮਾਣ ਵਾਲੀ ਗੱਲ : ਇੰਗਲੈਂਡ ਪੁਲਿਸ ‘ਚ ਭਰਤੀ ਹੋਈ ਪੰਜਾਬਣ, ਕਪੂਰਥਲਾ ਦੀ ਹੈ ਹਰਕਮਲ ਕੌਰ

0
1579

ਕਪੂਰਥਲਾ | ਪੰਜਾਬੀਆਂ ਲਈ ਇਕ ਹੋਰ ਮਾਣ ਵਾਲੀ ਖਬਰ ਸਾਹਮਣੇ ਆਈ ਹੈ। ਪੰਜਾਬੀਆਂ ਨੇ ਜਿੱਥੇ ਵਿਦੇਸ਼ ’ਚ ਆਪਣੇ ਵੱਡੇ-ਵੱਡੇ ਰੁਜ਼ਗਾਰ ਸਥਾਪਤ ਕਰਕੇ ਮੁਕਾਮ ਹਾਸਲ ਕੀਤੇ ਹਨ ਅਤੇ ਰਾਜਨੀਤੀ ’ਚ ਆਪਣਾ ਲੋਹਾ ਮਨਵਾਇਆ ਹੈ, ਉਥੇ ਹੀ ਪੰਜਾਬੀ ਵਿਦੇਸ਼ਾਂ ’ਚ ਵੱਡੇ ਪ੍ਰਸ਼ਾਸਨਿਕ ਅਹੁਦਿਆਂ ਦੀ ਜ਼ਿੰਮੇਵਾਰੀ ਵੀ ਸੰਭਾਲ ਰਹੇ ਹਨ। ਕਪੂਰਥਲਾ ਦੇ ਪਿੰਡ ਲੱਖਣ ਕਲਾਂ ਦੀ ਧੀ ਨੇ ਇੰਗਲੈਂਡ ਦੇ ਪੁਲਿਸ ਵਿਭਾਗ ’ਚ ਅਫ਼ਸਰ ਵਜੋਂ ਭਰਤੀ ਹੋ ਕੇ ਇਸ ਦੀ ਮਿਸਾਲ ਦਿੱਤੀ ਹੈ।

ਹਰਕਮਲ ਕੌਰ ਨੇ ਕਮਿਊਨਿਟੀ ਸਪੋਰਟ ਅਫ਼ਸਰ ਦਾ ਅਹੁਦਾ ਸੰਭਾਲਿਆ ਹੈ। ਜ਼ਿਕਰਯੋਗ ਹੈ ਕਿ ਲੱਖਣ ਕਲਾਂ ਦੇ ਝੰਡੇਰ ਪਰਿਵਾਰ ਵਿਚੋਂ ਸ਼ਿੰਗਾਰਾ ਸਿੰਘ ਦੇ ਪੁੱਤਰ ਮੁਖਤਿਆਰ ਸਿੰਘ ਦੀ ਧੀ ਹਰਕਮਲ ਕੌਰ ਨੇ ਇੰਗਲੈਂਡ ਦੀ ਧਰਤੀ ’ਤੇ ਉੱਚ ਵਿੱਦਿਆ ਹਾਸਲ ਕੀਤੀ ਸੀ। ਹਰਕਮਲ ਕੌਰ ਦੀ ਇਸ ਪ੍ਰਾਪਤੀ ਤੋਂ ਬਾਅਦ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ।