ਦੇਹ ਵਪਾਰ ਦਾ ਧੰਦਾ ਹੁਣ ਅਪਰਾਧ ਨਹੀਂ, ਪੁਲਿਸ ਨਹੀਂ ਦਰਜ ਕਰ ਸਕੇਗੀ ਕੇਸ, ਸੁਪ੍ਰੀਮ ਕੋਰਟ ਨੇ ਦਿੱਤਾ ਫੈਸਲਾ

0
8225

ਨਵੀਂ ਦਿੱਲੀ | ਦੇਹ ਵਪਾਰ ਦਾ ਧੰਦਾ ਕਰਨ ਵਾਲਿਆਂ ਲਈ ਰਾਹਤ ਭਰੀ ਖਬਰ ਆਈ ਹੈ। ਭਾਰਤ ਦੀ ਸੁਪਰੀਮ ਕੋਰਟ ਨੇ ਸੈਕਸ ਵਰਕ ਨੂੰ ਹੁਣ ਅਪਰਾਧ ਦੀ ਸ਼੍ਰੇਣੀ ’ਚੋਂ ਬਾਹਰ ਕਰ ਦਿੱਤਾ ਹੈ।

ਸੁਪਰੀਮ ਕੋਰਟ ਨੇ ਇਹ ਸਾਫ ਕਰ ਦਿੱਤਾ ਹੈ ਕਿ ਜੇਕਰ ਸਾਰਿਆਂ ਨੂੰ ਇਜਤ ਨਾਲ ਜੀਣ ਦਾ ਅਧਿਕਾਰ ਹੈ ਤਾਂ ਫਿਰ ਸੈਕਸ ਵਰਕਰਾਂ ਨੂੰ ਕਿਉਂ ਨਹੀਂ।

ਜੱਜਾਂ ਦੇ ਇਕ ਬੈਂਚ ਨੇ ਕੋਰੋਨਾ ਕਾਲ ’ਚ ਸੈਕਸ ਵਰਕਰਾਂ ਨੂੰ ਪੇਸ਼ ਆਈਆਂ ਮੁਸ਼ਕਲਾਂ ਵਾਲੀ ਪਟੀਸ਼ਨ ’ਤੇ ਚਰਚਾ ਕਰਦਿਆਂ ਇਹ ਫੈਸਲਾ ਸੁਣਾਇਆ ਹੈ।

ਸਰਵਉਚ ਅਦਾਲਤ ਨੇ ਕੇਂਦਰ ਸ਼ਾਸਿਤ ਤੇ ਬਾਕੀ ਸੂਬਿਆਂ ਨੂੰ ਇਹ ਹੁਕਮ ਜਾਰੀ ਕੀਤੇ ਹਨ ਕਿ ਦੇਹ ਵਪਾਰ ਨਾਲ ਜੁੜੇ ਲੋਕਾਂ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਨਾ ਕੀਤਾ ਜਾਵੇ।

ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਕੋਈ ਬਾਲਗ ਦੇਹ ਦਾ ਧੰਦਾ ਅਪਣਾਉਣਾ ਚਾਹੁੰਦਾ ਹੈ ਤਾਂ ਪੁਲਸ ਉਸਨੂੰ ਤੰਗ ਪਰੇਸ਼ਾਨ ਨਹੀਂ ਕਰ ਸਕਦੀ।