ਪ੍ਰੋ ਬੁੱਧਰਾਮ ਤੇ ਬਲਜਿੰਦਰ ਕੌਰ ਦਿਖੇ ਮਾਯੂਸ, ਕਿਹਾ- ਪਾਰਟੀ ਦਾ ਫੈਸਲਾ ਸਿਰ ਮੱਥੇ

0
212

ਚੰਡੀਗੜ੍ਹ | ਪੰਜਾਬ ਕੈਬਨਿਟ ਵਿਚ ਪੰਜ ਹੋਰ ਨਵੇਂ ਮੰਤਰੀ ਸ਼ਾਮਲ ਕੀਤੇ ਗਏ ਹਨ। ਇਸ ਵਾਰ ਵੀ ਸਰਬਜੀਤ ਕੌਰ ਮਾਣੂਕੇ, ਕੁੰਵਰ ਵਿਜੇ ਪ੍ਰਤਾਪ ਤੇ ਪ੍ਰੋ ਬਲਜਿੰਦਰ ਕੌਰ ਨੂੰ ਮੰਤਰੀ ਨਹੀਂ ਬਣਾਇਆ ਗਿਆ। ਨਵੇਂ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਵਿਚ ਮਾਣੂਕੇ ਗੈਰ ਹਾਜ਼ਰ ਰਹੇ ਤੇ ਮਾਯੂਸ ਹੋਏ ਪ੍ਰੋ ਬੁੱਧਰਾਮ ਤੇ ਬਲਜਿੰਦਰ ਕੌਰ ਨੇ ਕਿਹਾ ਪਾਰਟੀ ਦਾ ਫੈਸਲਾ ਸਿਰ ਮੱਥੇ ਹੈ।

ਮਿਲੀ ਜਾਣਕਾਰੀ ਅਨੁਸਾਰ ਸਰਕਾਰ ਪਹਿਲੀਂ ਵਾਰ ਜਿੱਤੇ ਵਿਧਾਇਕਾਂ ਨੂੰ ਮੌਕਾ ਦੇਣਾ ਚਾਹੁੰਦੀ ਹੈ। ਸੋਸ਼ਲ ਮੀਡੀਆ ਤੇ ਵਿਰੋਧੀ ਧਿਰ ਦੇ ਕਈ ਆਗੂ ਤਾਂ ਕੁੰਵਰ ਵਿਜੇ ਪ੍ਰਤਾਪ ਨੂੰ ਮੰਤਰੀ ਬਣਾਉਣ ਦੀਆਂ ਸਿਫਾਰਿਸ਼ਾਂ ਕਰਦੇ ਰਹੇ। ਪਰ ਪਾਰਟੀ ਨੇ ਪ੍ਰੋ ਬੁੱਧਰਾਮ, ਪ੍ਰੋ ਬਲਜਿੰਦਰ ਕੌਰ, ਦਲਜੀਤ ਸਿੰਘ ਗਰੇਵਾਲ ਤੇ ਨੀਨਾ ਮਿੱਤਲ ਨੂੰ ਮੰਤਰੀਆਂ ਦੀ ਲਿਸਟ ਵਿਚੋਂ ਕੱਢ ਦਿੱਤਾ ਹੈ।

ਜਦੋਂ ਪਹਿਲੀਂ ਕੈਬਨਿਟ ਦਾ ਵਿਸਥਾਰ ਹੋਇਆ ਸੀ। ਉਸ ਸਮੇਂ ਵੀ ਬਲਜਿੰਦਰ ਕੌਰ ਨਾਰਾਜ਼ ਦਿਖੇ ਸਨ, ਪਰ ਬੋਲੇ ਕੁਝ ਨਹੀਂ ਸੀ। ਉਹ ਪਾਰਟੀ ਦਾ ਫੈਸਲਾ ਸਿਰ ਮੱਥੇ ਕਹਿ ਕੇ ਆਪਣਾ ਪੱਖ ਰੱਖ ਦਿੰਦੇ ਹਨ।