ਅੰਮ੍ਰਿਤਸਰ | ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਨ ਨੂੰ ਲੈ ਕੇ ਪ੍ਰੋਸੈਸ ਸ਼ੁਰੂ ਹੋ ਗਿਆ ਹੈ। ਮੁਕਾਬਲਾ ਅਕਾਲੀ ਦਲ ਤੋਂ ਬਾਗੀ ਬੀਬੀ ਜਗੀਰ ਕੌਰ ਅਤੇ ਮੌਜੂਦਾ ਪ੍ਰਧਾਨ ਹਰਜਿੰਦਰ ਧਾਮੀ ਵਿਚਾਲੇ ਹੋਵੇਗਾ।
ਚੋਣਾਂ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਥਿੱਤ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਣੀਆਂ ਹਨ। ਇਸ ਦੌਰਾਨ ਹੰਗਾਮਾ ਵੀ ਹੋ ਸਕਦਾ ਹੈ। ਐਸਜੀਪੀਸੀ ਨੇ ਮੀਡੀਆ ਨੂੰ ਹਾਲ ਵਿੱਚ ਜਾਣ ਤੋਂ ਰੋਕ ਦਿੱਤਾ ਹੈ। ਐਸਜੀਪੀਸੀ ਵੱਲੋਂ ਕਿਹਾ ਗਿਆ ਹੈ ਕਿ ਉਹ ਖੁਦ ਕਵਰੇਜ ਕਰਕੇ ਮੀਡੀਆ ਨੂੰ ਦੇਣਗੇ।
ਇਸ ਚੋਣਾਂ ਵਿੱਚ 157 ਮੈਂਬਰ ਵੋਟਿੰਗ ਕਰਣਗੇ। ਟੋਟਲ 185 ਮੈਂਬਰਾਂ ਵਿੱਚੋਂ 26 ਦੀ ਮੌਤ ਹੋ ਚੁੱਕੀ ਹੈ। ਸੁੱਚਾ ਸਿੰਘ ਲੰਗਾਹ ਤੇ ਸ਼ਰਣਜੀਤ ਸਿੰਘ ਅਸਤੀਫਾ ਦੇ ਚੁੱਕੇ ਹਨ।
ਅਕਾਲੀ ਦਲ ਛੱਡ ਕੇ ਆਪਣੀ ਅਲੱਗ ਪਾਰਟੀ ਬਨਾਉਣ ਵਾਲੇ ਸੁਖਦੇਵ ਸਿੰਘ ਢੀਂਡਸਾ ਨੇ ਬੀਬੀ ਜਗੀਰ ਕੌਰ ਨੂੰ ਸਮਰਥਨ ਦਾ ਐਲਾਨ ਕੀਤਾ ਹੋਇਆ ਹੈ। ਦੂਜੇ ਪਾਸੇ ਦਮਦਮੀ ਟਕਸਾਲ ਦੇ ਬਾਬਾ ਹਰਨਾਮ ਸਿੰਘ ਖਾਲਸਾ ਨੇ ਹਰਜਿੰਦਰ ਧਾਮੀ ਨੂੰ ਸਮਰਥਨ ਦਿੱਤਾ ਹੈ।