ਸੰਗਰੂਰ. ਕੋਰੋਨਾ ਵਾਇਰਸ ਦੀ ਵੱਧਦੀ ਮੁਸੀਬਤ ਨੂੰ ਦੇਖਦੇ ਹੋਏ ਸੰਗਰੂਰ ਜਿਲ੍ਹੇ ਦੀ ਜੇਲ ਵਿਚੋਂ 76 ਕੈਦੀ ਰਿਹਾ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਤੇ ਗਠਿਤ ਕਮੇਟੀ ਨੇ ਸੰਗਰੂਰ ਦੀਆਂ ਜੇਲ੍ਹਾਂ ਵਿੱਚ ਬੰਦ 76 ਕੈਦੀਆਂ ਨੂੰ ਰਿਹਾ ਕਰਨ ਦੇ ਹੁਕਮ ਦਿੱਤੇ ਗਏ ਹਨ।
ਜਿਲਾ ਕਾਨੂੰਨੀ ਸੇਵਾ ਅਥਾਰਿਟੀ ਸੰਗਰੂਰ ਦੇ ਸੱਕਤਰ ਸਹਿਤ-ਚੀਫ ਜੂਡੀਸ਼ਿਅਲ ਮਜਿਸਟ੍ਰੇਟ ਨੀਤਿਕਾ ਵਰਮਾ ਨੇ ਦੱਸਿਆ ਕਿ ਰੋਜਾਨਾ ਵਧੀਕ ਅਤੇ ਜਿਲਾ ਸੈਸ਼ਨ ਜੱਜ ਵਲੋਂ ਅਦਾਲਤ ਲਗਾਈ ਜਾਵੇਗੀ। ਜਿਸਦੇ ਵਿੱਚ ਹਾਈਕੋਰਟ ਦੇ ਹੁਕਮਾਂ ਤਹਿਤ ਵੱਖ-ਵੱਖ ਕੈਟੇਗਰਿਆਂ ਦੇ ਕੈਦੀਆਂ ਦੇ ਮਾਮਲੇ ਨੂੰ ਦੇਖਦੇ ਹੋਏ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਉਪਰਾਂਤ ਰਿਹਾ ਕੀਤਾ ਜਾਵੇਗਾ।
ਨੀਤਿਕਾ ਵਰਮਾ ਨੇ ਦੱਸਿਆ ਕਿ ਜਿਲ੍ਹਾ ਸੰਗਰੂਰ ਦੀਆਂ ਜੇਲਾਂ ਵਿੱਚ ਵੀਡੀਓ ਕਾਨੰਫਰੈਸਿੰਗ ਰਾਹੀਂ ਕੈਦੀਆਂ ਦੀਆਂ ਸੱਮਸਿਆਵਾਂ ਨੂੰ ਰੋਜਾਨਾ ਸੁਣਿਆ ਜਾ ਰਿਹਾ ਹੈ। ਜਿਹੜੇ ਕੈਦੀ ਰਿਹਾ ਕੀਤੇ ਗਏ ਹਨ ਉਹਨਾਂ ਵਿੱਚ 7 ਸਾਲ ਦੀ ਸਜਾ ਵਾਲੇ ਅਤੇ ਹੋਰ ਮਾਮਲੇਆਂ ਵਿੱਚ ਸਜਾ ਭੁਗਤ ਰਹੇ ਕੈਦੀ ਸ਼ਾਮਲ ਹਨ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ 3 ਨਾਬਾਲਗ ਜੋ ਕਿ ਆਬਜ਼ਰਵੇਸ਼ਨ ਹੋਮ ਲੁਧਿਆਣਾ ਵਿੱਚ ਬੰਦ ਹਨ, ਨੂੰ ਵੀ ਰਿਹਾ ਕੀਤਾ ਜਾਵੇਗਾ।
- Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2UJmmrZ ‘ਤੇ ਕਲਿੱਕ ਕਰੋ।