ਪੰਜਾਬ ‘ਚ ਬਿਜਲੀ ਸੰਕਟ ਵਧਿਆ, ਥਰਮਲ ਪਲਾਂਟਾਂ ‘ਚ ਕੋਲੇ ਦਾ ਸਟਾਕ ਘਟਿਆ

0
1230

ਪਟਿਆਲਾ | ਪਛਵਾੜਾ ਤੋਂ ਬੰਦ ਪਈ ਕੋਲੇ ਦੀ ਸਪਲਾਈ ਲੋਹੜੀ ਵਾਲੇ ਦਿਨ ਮੁੜ ਬਹਾਲ ਹੋ ਗਈ ਹੈ। ਸੂਤਰਾਂ ਅਨੁਸਾਰ ਪਛਵਾੜਾ ਤੋਂ ਸ਼ੁੱਕਰਵਾਰ ਨੂੰ ਪੰਜਾਬ ਲਈ ਕੋਲੇ ਦਾ ਇਕ ਰੈਕ ਰਵਾਨਾ ਹੋਇਆ ਹੈ ਜੋ ਅਗਲੇ ਦਿਨਾਂ ਵਿਚ ਥਰਮਲ ਪਲਾਂਟ ਤਕ ਪੁੱਜ ਜਾਵੇਗਾ। ਇਸੇ ਦੌਰਾਨ ਬੀਤੇ ਦਿਨਾਂ ਤੋਂ ਕੋਲੇ ਦੀ ਪੂਰੀ ਸਪਲਾਈ ਨਾ ਹੋਣ ਕਰ ਕੇ ਸੂਬੇ ਦੇ ਥਰਮਲਾਂ ਵਿਚ ਸਟਾਕ ਘਟਣ ਲੱਗਿਆ ਹੈ। ਹਾਲਾਤ ਇਹ ਹਨ ਕਿ ਰੋਪੜ ਪਲਾਂਟ ਵਿਚ ਸਿਰਫ ਇਕ ਦਿਨ ਦਾ ਕੋਲਾ ਹੈ ਤੇ ਸ਼ਨੀਵਾਰ ਤਕ ਸਪਲਾਈ ਨਾ ਪੁੱਜਣ ’ਤੇ ਇਸ ਪਲਾਂਟ ਤੋਂ ਬਿਜਲੀ ਉਤਪਾਦਨ ਬੰਦ ਹੋ ਸਕਦਾ ਹੈ।

ਰਿਪੋਰਟ ਅਨੁਸਾਰ ਰੋਪੜ ਕੋਲ 1.2 ਦਿਨ, ਰੋਪੜ ਕੋਲ 1.2, ਲਹਿਰਾ ਮੁਹੱਬਤ ਕੋਲ 3.1, ਤਲਵੰਡੀ 3.2, ਰਾਜਪੁਰਾ 23.5 ਤੇ ਜੀਵੀਕੇ ਕੋਲ 5.3 ਦਿਨ ਦਾ ਕੋਲਾ ਬਚਿਆ ਹੈ। ਕੋਲ ਇੰਡੀਆ ਦੀ ਨਵੀਂ ਸਪਲਾਈ ਨੀਤੀ ਤਹਿਤ ਵੀ ਪੰਜਾਬ ਨੂੰ ਹੋਣ ਵਾਲੀ ਕੋਲੇ ਦੀ ਸਪਲਾਈ ’ਤੇ ਕੱਟ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨਾਂ ਵਿਚ ਰੋਪੜ ਤੇ ਲਹਿਰਾ ਮੁਹੱਬਤ ਪਲਾਂਟ ਵਿਚ ਵੀ ਕੋਲ ਇੰਡੀਆ ਵੱਲੋਂ ਕੋਲੇ ਦੀ ਸਪਲਾਈ ਨਹੀਂ ਹੋਈ ਹੈ। ਦੂਸਰੇ ਪਾਸੇ ਪਛਵਾੜਾ ਤੋਂ ਕੋਲ ਸਪਲਾਈ ਸ਼ੁਰੂ ਨਹੀਂ ਹੋ ਸਕੀ ਹੈ। ਅਜਿਹੇ ਵਿਚ ਪੀਐੱਸਪੀਸੀਐੱਲ ਨੇ 11 ਜਨਵਰੀ ਨੂੰ ਕਰੀਬ 746 ਲੱਖ ਯੂਨਿਟ ਓਪਨ ਅਕਸਚੇਂਜ ਤੋਂ ਲਗਪਗ 80 ਕਰੋੜ ਦੀ ਲਾਗਤ ਨਾਲ ਖ਼ਰੀਦੇ ਹਨ। ਇਕ ਰਿਪੋਰਟ ਅਨੁਸਾਰ ਪੀਐੱਸਪੀਸੀਐੱਲ ਨੇ ਟੈਂਡਰ ਰਾਹੀਂ 3.4 ਰੁਪਏ ਪ੍ਰਤੀ ਯੂਨਿਟ ਤੇ ਅਕਸਚੇਂਜ ਰਾਹੀਂ 10 ਰੁਪਏ ਪ੍ਰਤੀ ਯੂਨਿਟ ਬਿਜਲੀ ਖ਼ਰੀਦੀ ਹੈ।

ਰਾਜਪੁਰਾ ਪਲਾਂਟ ਤੋਂ 3.13 ਰੁਪਏ, ਤਲਵੰਡੀ ਸਾਬੋ ਤੋਂ 3.96 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਮਿਲੀ ਹੈ। ਸ਼ੁੱਕਰਵਾਰ ਦੀ ਸਵੇਰ ਦੋ ਥਰਮਲਾਂ ਦੇ 3 ਯੂਨਿਟ ਬੰਦ ਰਹੇ। ਇਸ ਤੋਂ ਇਲਾਵਾ ਲਹਿਰਾ ਮੁਹੱਬਤ ਦਾ 2 ਨੰਬਰ ਯੂਨਿਟ ਪਿਛਲੇ ਸਾਲ ਦੇ ਮਈ ਮਹੀਨੇ ਤੋਂ ਬੰਦ ਹੈ। ਸ਼ੁੱਕਰਵਾਰ ਨੂੰ ਰੋਪੜ ਪਲਾਂਟ ਯੂਨਿਟ ਨੰਬਰ ਤਿੰਨ ਅਤੇ ਚਾਰ ਬੁਆਇਲਰ ਲੀਕੇਜ ਕਰ ਕੇ ਬੰਦ ਹੋ ਗਿਆ ਹੈ। ਦੁਪਹਿਰ ਤਕ ਜੀਵੀਕੇ ਦਾ 2 ਨੰਬਰ ਯੂਨਿਟ ਬੰਦ ਰਿਹਾ ਹੈ। ਲਹਿਰਾ ਮੁਹੱਬਤ ਦਾ ਇਕ ਨੰਬਰ ਯੂਨਿਟ ਤਕਨੀਕੀ ਕਾਰਨ ਕਰ ਕੇ ਬੰਦ ਹੋਇਆ ਹੈ।

ਇੱਥੋਂ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਨੂੰ ਇਨ੍ਹੀਂ ਦਿਨੀਂ ਕੋਲੇ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਇਹ ਹਨ ਕਿ ਥਰਮਲ ਪਲਾਂਟ ਕੋਲ ਪੂਰੇ ਦਿਨ ਲਈ ਵੀ ਕੋਲਾ ਉਪਲਬਧ ਨਹੀਂ ਹੈ, ਜੇ ਚਾਰੇ ਯੂਨਿਟ ਇੱਕੋ ਸਮੇਂ ਚਲਾਏ ਜਾਣ ਤਾਂ ਥਰਮਲ ਪਲਾਂਟ ਨੂੰ ਚਲਾਉਣ ਲਈ ਆਉਣ ਵਾਲੇ ਕੋਲੇ ਦੀ ਗੁਣਵੱਤਾ ਠੀਕ ਨਹੀਂ ਹੈ। ਇਸ ਕਾਰਨ ਥਰਮਲ ਪਲਾਂਟ ਦੇ ਚਾਰੇ ਯੂਨਿਟ ਪੂਰੀ ਸਮਰੱਥਾ ਨਾਲ ਨਹੀਂ ਚੱਲ ਰਹੇ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਨੂੰ ਮਿਲੀ ਪਛਵਾੜਾ ਕੋਲਾ ਖਾਣ ਵਿਚ ਜਦੋਂ ਪਹਿਲੀ ਰੇਲ ਗੱਡੀ ਥਰਮਲ ਪਲਾਂਟ ਪਹੁੰਚੀ ਸੀ ਤਾਂ ਰੇਲ ਗੱਡੀ ਦਾ ਸਵਾਗਤ ਕਰਨ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇਭਾਸ਼ਣ ਵਿਚ ਕਿਹਾ ਸੀ ਕਿ ਹੁਣ ਸੂਬੇ ਵਿਚ ਬਿਜਲੀ ਉਤਪਾਦਨ ਵਿਚ ਕਮੀ ਨਹੀ ਆਵੇਗੀ।

ਇਸ ਵੇਲੇ ਥਰਮਲ ਪਲਾਂਟ ਦੇ ਦੋ ਯੂਨਿਟ ਘੱਟ ਲੋਡ ’ਤੇ ਬਿਜਲੀ ਪੈਦਾ ਕਰ ਰਹੇ ਹਨ। ਥਰਮਲ ਪਲਾਂਟ ਦਾ ਯੂਨਿਟ ਨੰਬਰ ਚਾਰ ਤੇ ਪੰਜ ਚਾਲੂ ਹਨ। ਤਿੰਨ ਨੰਬਰ ਯੂਨਿਟ ਅਤੇ 6 ਨੰਬਰ ਯੂਨਿਟ ਬੰਦ ਪਏ ਹਨ। ਇਨ੍ਹਾਂ ਵਿੱਚੋਂ ਛੇ ਨੰਬਰ ਯੂਨਿਟਾਂ ਦਾ ਬੁਆਇਲਰ ਲੀਕੇਜ ਕਾਰਨ ਬੰਦ ਪਿਆ ਸੀ। ਥਰਮਲ ਪਲਾਂਟ ਦੇ ਪ੍ਰਬੰਧਕਾਂ ਅਨੁਸਾਰ ਸ਼ੁੱਕਰਵਾਰ ਰਾਤ ਤਕ ਛੇ ਨੰਬਰ ਯੂਨਿਟ ਨੂੰ ਰੌਸ਼ਨੀ ਦਿੱਤੀ ਜਾਵੇਗੀ। ਜੇ ਸਭ ਕੁਝ ਠੀਕ ਰਿਹਾ ਤਾਂ 6 ਨੰਬਰ ਯੂਨਿਟ ਸ਼ਨਿੱਚਰਵਾਰ ਤੋਂ ਬਿਜਲੀ ਉਤਪਾਦਨ ਸ਼ੁਰੂ ਕਰ ਦੇਵੇਗਾ।

ਥਰਮਲ ਪਲਾਂਟ ਦੀ ਪੀਐੱਸਈਬੀ ਮੁਲਾਜ਼ਮ ਯੂਨੀਅਨ ਦੇ ਆਗੂ ਹਰਮੇਸ਼ ਧੀਮਾਨ ਨੇ ਦੱਸਿਆ ਕਿ ਹੁਣ ਤਕ ਦੋ ਰੈਕ ਆ ਚੁੱਕੇ ਹਨ। ਦੋ ਯੂਨਿਟ ਚੱਲ ਰਹੇ ਹਨ ਤੇ 150 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ ਜਦਕਿ ਇਨ੍ਹਾਂ ਦੀ ਸਮਰੱਥਾ 210 ਮੈਗਾਵਾਟ ਪ੍ਰਤੀ ਯੂਨਿਟ ਹੈ। ਸਾਰੇ ਚਾਰ ਯੂਨਿਟ ਚਲਾਉਣ ਲਈ, ਰੋਜ਼ਾਨਾ 4 ਰੇਕ ਦੀ ਲੋੜ ਹੁੰਦੀ ਹੈ। ਇਕ ਦੋ ਕਰ ਕੇ ਰੈਕ ਆ ਰਹੇ ਹਨ, ਇਹ ਕਾਫ਼ੀ ਨਹੀਂ ਹਨ।

ਕੋਲੇ ਦੀ ਘਾਟ ਖ਼ਤਮ ਹੋਣ ਜਾ ਰਹੀ ਹੈ : ਇੰਜੀ. ਮਨਜੀਤ ਸਿੰਘ

ਥਰਮਲ ਪਲਾਂਟ ਰੂਪਨਗਰ ਦੇ ਚੀਫ ਇੰਜਨੀਅਰ ਮਨਜੀਤ ਸਿੰਘ ਨੇ ਦੱਸਿਆ ਹੈ ਕਿ ਥਰਮਲ ਪਲਾਂਟ ਨੇੜੇ ਤਿੰਨ ਰੈਕ ਆ ਗਏ ਹਨ। ਸ਼ੁੱਕਰਵਾਰ ਅੱਧੀ ਰਾਤ ਤਕ ਹੋਰ ਰੇਕ ਆਉਣ ਦੀ ਉਮੀਦ ਹੈ। ਕੋਲੇ ਦੀ ਕਮੀ ਹੌਲੀ-ਹੌਲੀ ਖਤਮ ਹੋ ਰਹੀ ਹੈ। ਛੇ ਨੰਬਰ ਯੂਨਿਟ ਨੂੰ ਰੌਸ਼ਨ ਕਰ ਦਿੱਤਾ ਜਾਵੇਗਾ ਅਤੇ ਸ਼ਨੀਵਾਰ ਤਕ ਚਾਲੂ ਕਰ ਦਿੱਤਾ ਜਾਵੇਗਾ।