ਪਠਾਨਕੋਟ ‘ਚ MP ਸੰਨੀ ਦੇਓਲ ਦੀ ਗੁਮਸ਼ੁਦਗੀ ਦੇ ਲੱਗੇ ਪੋਸਟਰ

0
1598

ਪਠਾਨਕੋਟ. ਯੂਥ ਕਾਂਗਰਸ ਵਲੋਂ ਸ਼ਹਿਰ ਵਿੱਚ ਵੱਖਰੇ ਹੀ ਅੰਦਾਜ ਵਿੱਚ ਗੁਰਦਾਸਪੁਰ ਦੇ ਸੰਸਦ ਸੰਨੀ ਦੇਓਲ ਦੇ ਖਿਲਾਫ ਰੋਸ਼ ਜਾਹਿਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਲੋਕ ਕੋੋਰੋਨਾ ਮਹਾਂਮਾਰੀ ਕਾਰਨ ਸੰਕਟ ਵਿੱਚ ਹਨ ਪਰ ਐਮਪੀ ਦਾ ਕੋਈ ਅਤਾ ਪਤਾ ਨਹੀਂ ਕਿ ਉਹ ਕਿੱਥੇ ਗੁਮ ਹਨ। ਯੂਥ ਕਾਂਗਰਸ ਦੇ ਮੈਂਂਬਰਾਂ ਨੇ ਸਾਂਸਦ (ਐਮਪੀ) ਸੰਨੀ ਦੇਓਲ ਦੇ ਗੁਮਸ਼ੁਦਗੀ ਦੇ ਪੋਸਟਰ ਥਾਂ-ਥਾਂ ਤੇ ਲਗਾ ਕੇ ਆਪਣਾ ਰੋਸ਼ ਜਾਹਿਰ ਕੀਤਾ।

ਸੁਜਾਨਪੁਰ ਵਿੱਚ ਜੰਮੂ ਅਮ੍ਰਿਤਸਰ ਨੈਸ਼ਨਲ ਹਾਈਵੇ ਉੱਤੇ ਪੈਂਦੇ ਹਲਕਾ ਸੁਜਾਨਪੁਰ ਦੇ ਪੰਜ ਨੰਬਰ ਪੁੱਲ ਉੱਤੇ ਉਹ ਮੋਟਰਸਾਇਕਿਲ, ਕਾਰ ਅਤੇ ਟਰੱਕਾਂ ਨੂੰ ਰੋਕ ਕੇ ਲੋਕਾਂ ਨੂੰ ਇਹ ਕਹਿੰਦੇ ਵੇਖੇ ਗਏ ਕੀ ਉਨ੍ਹਾਂ ਨੇ ਸਾਂਸਦ ਸੰਨੀ ਦੇਓਲ ਨੂੰ ਕਿਤੇ ਵੇਖਿਆ ਹੈ। ਇਸ ਮੌਕੇ ਉੱਤੇ ਉਨ੍ਹਾਂ ਦੇ ਹੱਥ ਵਿੱਚ ਸੰਨੀ ਦੇਓਲ ਦੇ ਜੋ ਪੋਸਟਰ ਸਨ, ਉਨ੍ਹਾਂ ਉੱਤੇ ਲਿਖਿਆ ਹੋਇਆ ਸੀ ਕਿ ਸਾਡਾ ਸਾਸੰਦ ਗੁਮਸ਼ੁਦਾ ਹੈ। ਇਸਦੇ ਨਾਲ ਹੀ ਯੂਥ ਕਾਂਗਰਸ ਵਲੋਂ ਉਨ੍ਹਾਂ ਦੇ ਗੁਮਸ਼ੁਦਗੀ ਦੇ ਪੋਸਟਰ ਵੀ ਜਗ੍ਹਾ ਜਗ੍ਹਾ ਲਗਾਏ ਗਏ ਕਿਉਂਕਿ ਇਸ ਸਮੇਂ ਦੇਸ਼ ਵਿੱਚ ਕੋਰੋਨਾ ਵਰਗੀ ਮਹਾਮਾਰੀ ਫੈਲੀ ਹੋਈ ਹੈ ਅਤੇ ਲੋਕ ਕਿਤੇ ਨਾ ਕਿਤੇ ਭੁੱਖ ਨਾਲ ਤਰਾਹਿ ਤਰਾਹਿ ਕਰ ਰਹੇ ਹਨ। ਅਜਿਹੇ ਸਮੇਂ ਦੌਰਾਨ ਲੋਕਾਂ ਦੀ ਇੱਕ ਹੀ ਸੋਚ ਹੁੰਦੀ ਹੈ ਕਿ ਉਨ੍ਹਾਂ ਦੇ ਹਰਮਨ ਪਿਆਰੇ ਨੇਤਾ ਉਨ੍ਹਾਂ ਨੂੰ ਆਕੇ ਮਿਲਣ ਅਤੇ ਉਨ੍ਹਾਂ ਦਾ ਹਾਲ-ਚਾਲ ਜਾਨਣ। ਲੌਕਾਂ ਦਾ ਕਹਿਣਾ ਹੈ ਕਿ ਇਕ ਸਾਡੇ ਸੰਸਦ ਸਾਹਿਬ ਹਨ ਜਦੋਂ ਤੋਂ ਲੋਕ ਸਭਾ ਵਿੱਚ ਪੁੱਜੇ ਹਨ, ਗਾਇਬ ਹੀ ਰਹੇ ਹਨ।

ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਤੋਸ਼ਿਤ ਮਹਾਜਨ ਨੇ ਕਿਹਾ ਕਿ ਉਹ ਖੁਦ ਵੀ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ ਫਿਰ ਅਜਿਹੇ ਵਿੱਚ ਸਾਡੇ ਸੰਸਦ ਕਿੱਥੇ ਗੁੰਮ ਹੋ ਗਏ। ਯੂਥ ਕਾਂਗਰਸ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਹੁਣ ਤਾਂ ਐਮਪੀ ਸੰਨੀ ਦਿਓਲ ਦਾ ਘਰ ਪਠਾਨਕੋਟ ਗੁਰਦਾਸਪੁਰ ਵਿਚ ਹੈ, ਫਿਰ ਉਹ ਕਿੱਥੇ ਛੁਪ ਕੇ ਬੈਠ ਗਏ ਹਨ। ਇੱਕ ਸਾਡੇ ਹਲਕੇ ਦੇ ਵਿਧਾਇਕ ਜੋਗਿੰਦਰ ਪਾਲ ਜੀ ਹਨ, ਜੋ ਬਿਮਾਰ ਹੁੰਦੇ ਹੋਏ ਵੀ ਆਪਣੇ ਹਲਕੇ ਦੇ ਹਰ ਪਿੰਡ ਅਤੇ ਘਰ ਵਿੱਚ ਜਾਕੇ ਲੋਕਾਂ ਦਾ ਹਾਲ ਪੁਛ ਰਹੇ ਹਨ ਅਤੇ ਆਪਣੇ ਆਪ ਦੀ ਜੇਬ ਵਲੋਂ ਰਾਸ਼ਨ ਵੰਡ ਰਹੇ ਹਨ।