Post Office ਵਿਭਾਗ ਦੀ ਬੰਪਰ ਸਕੀਮ, ਸਿਰਫ 5 ਸਾਲਾਂ ‘ਚ ਹੋਣਗੇ 14 ਲੱਖ ਰੁਪਏ

0
1182

ਡਾਕਘਰ  (Post Office) ਵਿਭਾਗ ਵੱਲੋਂ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾਂਦੀਆਂ ਹਨ। ਡਾਕਘਰ ਹਰ ਉਮਰ ਦੇ ਲੋਕਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਯੋਜਨਾਵਾਂ ਚਲਾਉਂਦਾ ਹੈ ਤਾਂ ਜੋ ਹਰ ਵਰਗ ਨੂੰ ਇਨ੍ਹਾਂ ਦਾ ਲਾਭ ਪਹੁੰਚ ਸਕੇ।

ਡਾਕਘਰ ਦੀ ਇਕ ਵਿਸ਼ੇਸ਼ ਯੋਜਨਾ ਤਹਿਤ ਤੁਹਾਨੂੰ ਸਿਰਫ 5 ਸਾਲਾਂ ਵਿਚ 14 ਲੱਖ ਰੁਪਏ ਮਿਲ ਜਾਣਗੇ। ਡਾਕਘਰ ਦੀ ਸੀਨੀਅਰ ਸਿਟੀਜ਼ਨ ਬੱਚਤ ਸਕੀਮ (Post Office Senior Citizen Savings Scheme) ਰਾਹੀਂ ਤੁਸੀਂ 14 ਲੱਖ ਦਾ ਫੰਡ ਆਸਾਨੀ ਨਾਲ ਬਣਾ ਸਕਦੇ ਹੋ। ਇਸ ਸਕੀਮ ਵਿੱਚ ਨਿਵੇਸ਼ਕਾਂ ਨੂੰ 7.4 ਫੀਸਦੀ ਦੀ ਦਰ ਨਾਲ ਵਿਆਜ ਮਿਲਦਾ ਹੈ।

ਕੌਣ ਖੁੱਲ੍ਹਵਾ ਸਕਦਾ ਹੈ ਖਾਤਾ?

  • ਸੀਨੀਅਰ ਸਿਟੀਜ਼ਨ ਬੱਚਤ ਸਕੀਮ ਵਿੱਚ ਖਾਤਾ ਖੁੱਲ੍ਹਵਾਉਣ ਲਈ ਤੁਹਾਡੀ ਉਮਰ ਹੱਦ 60 ਸਾਲ ਹੋਣੀ ਚਾਹੀਦੀ ਹੈ।
  • ਇਸ ਤੋਂ ਇਲਾਵਾ ਸਵੈਇੱਛੁਕ ਰਿਟਾਇਰਮੈਂਟ ਲੈਣ ਵਾਲੇ ਵਿਅਕਤੀ ਵੀ ਇਸ ਯੋਜਨਾ ਵਿੱਚ ਨਿਵੇਸ਼ ਕਰ ਸਕਦੇ ਹਨ।
  • ਇਸ ਸਕੀਮ ਦੀ ਮੈਚਿਊਰਿਟੀ ਮਿਆਦ 5 ਸਾਲ ਹੈ ਪਰ ਤੁਸੀਂ ਇਸ ਨੂੰ ਵਧਾ ਵੀ ਸਕਦੇ ਹੋ।
  • ਯੋਜਨਾ ਤਹਿਤ ਤੁਸੀਂ ਘੱਟੋ-ਘੱਟ 1000 ਰੁਪਏ ਨਾਲ ਖਾਤਾ ਖੁੱਲ੍ਹਵਾ ਸਕਦੇ ਹੋ।

ਕਿਵੇਂ ਮਿਲਣਗੇ 14 ਲੱਖ ਰੁਪਏ?

ਜੇ ਤੁਸੀਂ ਸੀਨੀਅਰ ਸਿਟੀਜ਼ਨ ਸਕੀਮ ਵਿੱਚ 10 ਲੱਖ ਰੁਪਏ ਦੀ ਇਕਮੁਸ਼ਤ ਰਕਮ ਦਾ ਨਿਵੇਸ਼ ਕਰਦੇ ਹੋ ਤਾਂ 5 ਸਾਲ ਬਾਅਦ ਭਾਵ ਮਿਆਦ ਪੂਰੀ ਹੋਣ ‘ਤੇ 7.4 ਫੀਸਦੀ (ਕੰਪਾਊਂਡਿੰਗ) ਵਿਆਜ ਦੀ ਦਰ ‘ਤੇ ਨਿਵੇਸ਼ਕਾਂ ਨੂੰ ਕੁੱਲ ਰਕਮ 14,28,964 ਰੁਪਏ ਹੋਵੇਗੀ, ਇੱਥੇ ਤੁਹਾਨੂੰ ਵਿਆਜ ਵਜੋਂ 4,28,964 ਰੁਪਏ ਦਾ ਲਾਭ ਮਿਲੇਗਾ।