ਪੰਜਾਬ ‘ਚ ਗੰਨ ਕਲਚਰ ‘ਤੇ ਸਿਆਸੀ ਜੰਗ : ਮਜੀਠੀਆ ਨੇ ਸੀਐਮ ਦੀ ਹਥਿਆਰ ਫੜਿਆਂ ਦੀ ਫੋਟੋ ਕੀਤੀ ਜਾਰੀ, ਲਿਖਿਆ- ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ

0
146

ਅੰਮ੍ਰਿਤਸਰ। ਗੰਨ ਕਲਚਰ ਖਿਲਾਫ ਸਖਤਾਈ ਦੇ ਬਾਅਦ ਅੰਮ੍ਰਿਤਸਰ ਵਿਚ 10 ਸਾਲ ਦੇ ਬੱਚੇ ਉਤੇ ਐਫਆਈਆਰ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਸੀਐਮ ਭਗਵੰਤ ਮਾਨ ਉਤੇ ਤੰਜ ਕੱਸਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਸੀਐਮ ਭਗਵੰਤ ਮਾਨ ਦੀ ਤਸਵੀਰ ਜਾਰੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਹਥਿਆਰ ਫੜੇ ਹਨ। ਤਸਵੀਰ ਦੇ ਨਾਲ ਹੀ ਉਨ੍ਹਾਂ ਨੇ ਤੰਜ ਕੱਸਦੀਆਂ ਕੁਝ ਲਾਈਨਾਂ ਵੀ ਲਿਖੀਆਂ ਹਨ।

ਬਿਕਰਮ ਮਜੀਠੀਆ ਨੇ ਸੀਐਮ ਭਗਵੰਤ ਮਾਨ ਦੀ ਇਕ ਬਹੁਤ ਪੁਰਾਣੀ ਤਸਵੀਰ ਨੂੰ ਟਵੀਟ ਕੀਤਾ ਹੈ। ਤਸਵੀਰ ਵਿਚ ਭਗਵੰਤ ਮਾਨ ਦੁਨਾਲੀ ਫੜੇ  ਫਾਇਰ ਕਰਦੇ ਨਜ਼ਰ ਆ ਰਹੇ ਹਨ। ਟਵੀਟ ਵਿਚ ਮਜੀਠੀਆ ਨੇ ਸੀਐਮ ਮਾਨ ਉਤੇ ਤੰਜ ਕੱਸਦੇ ਹੋਏ ਲਿਖਿਆ ਹੈ ਕਿ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ,…ਪਰ ਪਰਚੇ ਬੱਚਿਆਂ ਉਤੇ ਹੋ ਰਹੇ ਹਨ। ਉਨ੍ਹਾਂ ਨੇ ਇਸਨੂੰ ਮਾਨ ਨੂੰ ਵੀ ਟੈਗ ਕੀਤਾ ਹੈ।