ਥਾਣੇ ਦੀ ਪੁਲਿਸ ਗਈ ਸੀ PM ਮੋਦੀ ਦੀ ਸੁਰੱਖਿਆ ਲਈ, 2 ਸ਼ਰਾਬ ਤਸਕਰ ਹਵਾਲਾਤ ਦਾ ਤਾਲਾ ਤੋੜ ਭੱਜੇ

0
2408

ਜਲੰਧਰ | PM ਮੋਦੀ ਦੀ ਸੁਰੱਖਿਆ ਲਈ ਗਈ ਥਾਣਾ ਟੀਮ ਦਾ ਫਾਇਦਾ ਚੁੱਕਦਿਆਂ 2 ਆਰੋਪੀ ਹਵਾਲਾਤ ਚੋਂ ਫਰਾਰ ਹੋ ਗਏ।

ਲਾਂਬੜਾ ਥਾਣੇ ਦੀ ਪੁਲਿਸ ਨੇ 2 ਸ਼ਰਾਬ ਤਸਕਰਾਂ ਨੂੰ ਫੜਿਆ ਸੀ ਜਦੋਂ ਫੋਰਸ PM ਦੀ ਸੁਰੱਖਿਆ ਲਈ ਗਈ ਤਾਂ ਦੋਵੇਂ ਭੱਜ ਗਏ।

ਐੱਸਐੱਚਓ ਸੁਖਦੀਪ ਸਿੰਘ ਨੇ ਦੱਸਿਆ ਕਿ ਥਾਣੇ ਦੀ ਸਾਰੀ ਫੋਰਸ ਵੀਆਈਪੀ ਲਈ ਗਈ ਹੋਈ ਸੀ। ਥਾਣੇ ‘ਚ ਸਿਰਫ ਮੁਨਸ਼ੀ ਅਤੇ 1 ਮੁਲਾਜਮ ਹੀ ਸੀ।

ਮਨਦੀਪ ਅਤੇ ਰਵੀ ਪਾਲ ਨੇ ਟੁੱਟੀ ਹੋਈ ਪਾਈਪ ਦੇ ਨਾਲ ਹਵਾਲਾਤ ਦਾ ਤਾਲਾ ਤੋੜਿਆ ਅਤੇ ਭੱਜ ਗਏ।

ਐੱਸਐੱਚਓ ਮੁਤਾਬਿਕ ਦੋਨਾਂ ਨੂੰ ਦੇਸੀ ਸ਼ਰਾਬ ਦੇ ਨਾਲ ਫੜਿਆ ਗਿਆ ਸੀ ਦੋਵੇਂ ਜਲੰਧਰ ਦੇ ਹੀ ਜਮਸ਼ੇਰ ਇਲਾਕੇ ਦੇ ਰਹਿਣ ਵਾਲੇ ਸਨ। ਦੋਹਾਂ ਦੇ ਖਿਲਾਫ ਹੁਣ ਹਵਾਲਾਤ ਤੋਂ ਭੱਜਣ ਦਾ ਕੇਸ ਵੀ ਦਰਜ ਕਰ ਲਿਆ ਗਿਆ ਹੈ।

ਆਰੋਪੀਆ ਨੂੰ ਫੜਣ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।