ASI ਨੂੰ ਕਾਰ ‘ਤੇ ਟੰਗਣ ਵਾਲੇ ਨੌਜਵਾਨ ਤੇ ਉਸਦੇ ਪਿਤਾ ‘ਤੇ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ

    0
    2528

    ਜਲੰਧਰ . ਅੱਜ ਸਵੇਰੇ ਸ਼ਹਿਰ ਵਿੱਚ ਨਾਕੇ ‘ਤੇ ਸਹਾਇਕ ਸਬ ਇੰਸਪੈਕਟਰ ‘ਤੇ ਕਾਰ ਚੜਾਉਣ ਵਾਲੇ ਨੌਜਵਾਨ ਤੇ ਉਸਦੇ ਪਿਤਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਦੋਹਾਂ ਪਿਓ-ਪੁੱਤ ‘ਤੇ ਹੱਤਿਆ ਦੀ ਕੋਸ਼ਿਸ਼ ਦੀ ਧਾਰਾ 307 ਸਮੇਤ 353/186/188/34 ਅਤੇ 3(2) ਐਪੀਡੇਮਿਕ ਡਸੀਜ਼ ਐਕਟ ਅਤੇ 51 ਡੀਜਾਸਟਰ ਮੈਨੇਜ਼ਮੈਂਟ ਐਕਟ ਤਹਿਤ ਕੇਸ ਦਰਜ ਕਰ ਕੀਤਾ ਗਿਆ ਹੈ।

    ਪ੍ਰੈਸ ਨੋਟ ਜਾਰੀ ਕਰਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁੰਡੇ ਦਾ ਨਾਂ ਅਨਮੋਲ ਮਹਿਮੀ ਅਤੇ ਉਸ ਦੇ ਪਿਤਾ ਪਰਮਿੰਦਰ ਕੁਮਾਰ ਨਕੋਦਰ ਰੋਡ ਦੇ ਰਹਿਣ ਵਾਲੇ ਹਨ, ਦੋਹਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।

    ਵੇਖੋ ਆਖਿਰ ਸਵੇਰੇ ਹੋਇਆ ਕੀ ਸੀ…

    ਪੁਲਿਸ ਕਮਿਸ਼ਨਰ ਨੇ ਦੱਸਿਆ ਕਿ 20 ਸਾਲ ਦਾ ਅਨਮੋਲ ਮਹਿਮੀ ਕਾਰ ਚਲਾ ਰਿਹਾ ਸੀ। ਮਿਲਕ ਬਾਰ ਚੌਕ ਨੇੜੇ ਪੁਲਿਸ ਪਾਰਟੀ ਵਲੋਂ ਰੋਕਣ ਤੇ ਉਸ ਨੇ ਰੁਕਣ ਦੀ ਬਜਾਏ ਕਾਰ ਭਜਾ ਲਈ ਅਤੇ ਡਿਊਟੀ ‘ਤੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਮੁਲਖ ਰਾਜ ਦੇ ਉਪਰ ਲਗਭਗ ਕਾਰ ਚੜਾ ਹੀ ਦਿੱਤੀ ਸੀ। ਸਹਾਇਕ ਸਬ ਇੰਸਪੈਕਟਰ ਵਲੋਂ ਕਿਸੇ ਤਰ੍ਹਾਂ ਕਾਰ ਦੇ ਬੋਨਟ ‘ਤੇ ਛਾਲ ਮਾਰ ਕੇ ਆਪਣੀ ਜਾਨ ਬਚਾਈ ਗਏ ਅਤੇ ਉਸ ਨੂੰ ਸੜਕ ‘ਤੇ ਘਸੀਟਿਆ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਪੁਲਿਸ ਪਾਰਟੀ ਅਤੇ ਆਮ ਲੋਕਾਂ ਵਲੋਂ ਪਿੱਛਾ ਕਰਕੇ ਕਾਬੂ ਕੀਤਾ ਗਿਆ।

    ਅਨਮੋਲ ਜਲੰਧਰ ਦੇ ਇੱਕ ਨਿੱਜੀ ਕਾਲਜ ਵਿੱਚ ਪੜ੍ਹਦਾ ਹੈ। ਉਸ ਦੇ ਪਿਤਾ ਪਰਮਿੰਦਰ ਕੁਮਾਰ ਸ਼ਹਿਰ ਵਿੱਚ ਇਲੈਕਟ੍ਰੋਨਿਕ ਦੀ ਦੁਕਾਨ ਚਲਾਉਂਦੇ ਹਨ। ਦੋਵੇਂ ਬੇਕਰੀ ਦਾ ਸਾਮਾਨ ਲੈਣ ਘਰੋਂ ਨਿਕਲੇ ਸਨ। ਅਜਿਹਾ ਲਗ ਰਿਹਾ ਹੈ ਕਿ ਕਿਸੇ ਰਾਹਗੀਰ ਨੇ ਇਹ ਵੀਡੀਓ ਬਣਾਇਆ ਹੈ। ਵੀਡਿਓ ‘ਚ ਕਾਰ ਹੌਲੀ ਚੱਲਦੀ ਨਜ਼ਰ ਆ ਰਹੀ ਹੈ। ਕਰੀਬ 50 ਮੀਟਰ ਬਾਅਦ ਕਾਰ ਰੁਕੀ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਮੁੰਡੇ ਨੂੰ ਚਪੇੜਾਂ ਅਤੇ ਲੱਤਾਂ ਮਾਰੀਆਂ।