ਦਿੱਲੀ | ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੀਆਂ 2 ਚੋਟੀ ਦੀਆਂ ਮਹਿਲਾ ਪਹਿਲਵਾਨਾਂ ਨੂੰ ਨੋਟਿਸ ਭੇਜ ਕੇ ਜਿਨਸੀ ਸ਼ੋਸ਼ਣ ਦੇ ਸਬੂਤ ਮੰਗੇ ਹਨ। ਦਿੱਲੀ ਪੁਲਿਸ ਨੇ ਆਪਣੇ ਨੋਟਿਸ ‘ਚ ਮਹਿਲਾ ਪਹਿਲਵਾਨਾਂ ਨੂੰ ਜਿਨਸੀ ਸ਼ੋਸ਼ਣ ਦੇ ਸਬੂਤ ਵਜੋਂ ਫੋਟੋਆਂ, ਆਡੀਓ ਜਾਂ ਵੀਡੀਓ ਜਮ੍ਹਾ ਕਰਵਾਉਣ ਲਈ ਕਿਹਾ ਹੈ। ਮਹਿਲਾ ਪਹਿਲਵਾਨਾਂ ਨੇ ਐਫਆਈਆਰ ਵਿਚ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਉਨ੍ਹਾਂ ਦੀ ਛਾਤੀ ਨੂੰ ਛੂਹਣ, ਉਨ੍ਹਾਂ ਦੇ ਪੇਟ ‘ਤੇ ਹੱਥ ਫੇਰਨ ਅਤੇ ਜ਼ਬਰਦਸਤੀ ਜੱਫੀ ਪਾਉਣ ਦਾ ਦੋਸ਼ ਲਗਾਇਆ ਹੈ।
ਮਹਿਲਾ ਪਹਿਲਵਾਨਾਂ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਮੁਤਾਬਕ ਜਿਨਸੀ ਸ਼ੋਸ਼ਣ ਦੀਆਂ ਇਹ ਘਟਨਾਵਾਂ ਕਥਿਤ ਤੌਰ ’ਤੇ 2016 ਤੋਂ 2019 ਦਰਮਿਆਨ 21 ਅਸ਼ੋਕਾ ਰੋਡ ਸਥਿਤ WFI ਦਫ਼ਤਰ ਜੋ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਸਰਕਾਰੀ ਰਿਹਾਇਸ਼ ਵੀ ਹੈ ਅਤੇ ਵਿਦੇਸ਼ਾਂ ਵਿੱਚ ਟੂਰਨਾਮੈਂਟਾਂ ਦੌਰਾਨ ਵਾਪਰੀਆਂ। ਸ਼ਿਕਾਇਤਕਰਤਾਵਾਂ ਵਿਚੋਂ ਇੱਕ ਨੇ ਐਫਆਈਆਰ ਵਿਚ ਦੱਸਿਆ ਹੈ ਕਿ ਵਿਦੇਸ਼ ਵਿੱਚ ਵੱਡਾ ਤਮਗਾ ਜਿੱਤਣ ਤੋਂ ਬਾਅਦ ਉਸ ਨੂੰ 10 ਤੋਂ 15 ਸਕਿੰਟਾਂ ਤੱਕ ਜ਼ਬਰਦਸਤੀ ਗਲੇ ਲਗਾਇਆ। ਉਸ ਨਾਲ ਗਲਤ ਹਰਕਤ ਕੀਤੇ ਜਾਣ ਦੀ ਪੁਲਿਸ ਨੇ ਪਹਿਲਵਾਨ ਨੂੰ ਘਟਨਾ ਦੀ ਫੋਟੋ ਵੀ ਮੰਗੀ ਹੈ।
ਦੱਸ ਦਈਏ ਕਿ 7 ਜੂਨ ਨੂੰ ਸਰਕਾਰ ਨਾਲ ਗੱਲਬਾਤ ਕਰਕੇ ਪਹਿਲਵਾਨਾਂ ਨੇ 15 ਜੂਨ ਤੱਕ ਆਪਣਾ ਧਰਨਾ ਰੋਕਣ ਲਈ ਸਹਿਮਤੀ ਜਤਾਈ ਗਈ ਸੀ। ਫਿਰ ਪਹਿਲਵਾਨਾਂ ਅਤੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਵਿਚਾਲੇ ਕਰੀਬ ਛੇ ਘੰਟੇ ਲੰਬੀ ਗੱਲਬਾਤ ਹੋਈ। ਗੱਲਬਾਤ ‘ਚ ਫੈਸਲਾ ਹੋਇਆ ਕਿ 15 ਜੂਨ ਤੱਕ ਦਿੱਲੀ ਪੁਲਿਸ ਪਹਿਲਵਾਨਾਂ ਖਿਲਾਫ ਮਾਮਲੇ ‘ਚ ਚਾਰਜਸ਼ੀਟ ਦਾਇਰ ਕਰੇਗੀ।
ਇਸੇ ਦੌਰਾਨ ਦਿੱਲੀ ਪੁਲਿਸ ਨੇ ਸ਼ਿਕਾਇਤਕਰਤਾਵਾਂ ਨੂੰ ਕਥਿਤ ਘਟਨਾਵਾਂ ਦੀ ਮਿਤੀ ਅਤੇ ਸਮਾਂ, ਕੁਸ਼ਤੀ ਸੰਘ ਦੇ ਦਫ਼ਤਰ ਵਿਚ ਬਿਤਾਇਆ ਸਮਾਂ, ਉਨ੍ਹਾਂ ਦੇ ਰੂਮਮੇਟ ਅਤੇ ਹੋਰ ਸੰਭਾਵੀ ਗਵਾਹਾਂ ਦੇ ਨਾਮ, ਖਾਸ ਕਰਕੇ ਜਦੋਂ ਉਹ ਵਿਦੇਸ਼ ਵਿੱਚ ਸਨ, ਦੇ ਨਾਮ ਦੇਣ ਲਈ ਵੀ ਕਿਹਾ। ਉਹ ਕਿਥੇ ਹੈ? ਪੁਲਿਸ ਨੇ ਡਬਲਯੂਐਫਆਈ ਦਫ਼ਤਰ ਦਾ ਦੌਰਾ ਕਰਦਿਆਂ ਉਸ ਹੋਟਲ ਦਾ ਵੇਰਵਾ ਵੀ ਮੰਗਿਆ ਹੈ ਜਿਥੇ ਇਕ ਪਹਿਲਵਾਨ ਠਹਿਰਿਆ ਸੀ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ 5 ਜੂਨ ਨੂੰ ਮਹਿਲਾ ਪਹਿਲਵਾਨਾਂ ਨੂੰ ਸੀਆਰਪੀਸੀ ਦੀ ਧਾਰਾ 91 ਦੇ ਤਹਿਤ ਵੱਖਰੇ ਨੋਟਿਸ ਜਾਰੀ ਕੀਤੇ ਗਏ ਸਨ ਅਤੇ ਜਵਾਬ ਦੇਣ ਲਈ ਸਿਰਫ਼ ਇਕ ਦਿਨ ਦਿੱਤਾ ਗਿਆ ਸੀ। ਇਕ ਪਹਿਲਵਾਨ ਨੇ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ “ਸਾਡੇ ਕੋਲ ਜੋ ਵੀ ਸਬੂਤ ਸਨ, ਅਸੀਂ ਪੁਲਿਸ ਨੂੰ ਸੌਂਪ ਦਿੱਤੇ ਹਨ। ਸਾਡੇ ਇਕ ਰਿਸ਼ਤੇਦਾਰ ਨੇ ਵੀ ਪੁਲਿਸ ਨੂੰ ਜੋ ਸਬੂਤ ਮੰਗੇ ਸਨ, ਉਹ ਦਿੱਤੇ ਹਨ।”