ਦੇਸ਼ ‘ਚ 3 ਮਈ ਤਕ ਵਧਾਇਆ ਲੌਕਡਾਊਨ, ਪੜ੍ਹੋ ਪੀਐਮ ਮੋਦੀ ਦੇ ਭਾਸ਼ਣ ਦੀ ਖ਼ਾਸ ਗੱਲਾਂ

0
905

ਜਲੰਧਰ . ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਚੌਥੇ ਭਾਸ਼ਣ ਵਿਚ ਮੁਲਕ ਚ ਲੌਕਡਾਊਨ 3 ਮਈ ਤਕ ਵਧਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ 7 ਦਿਨ ਕੋਰੋਨਾ ਨੇ ਲੈ ਕੇ ਬਣਾਏ ਨਿਯਮਾ ਦਾ ਸਖਤੀ ਨਾਲ ਪਾਲਨ ਜ਼ਰੂਰੀ ਬਣਾਇਆ ਜਾਏਗਾ ਅਤੇ ਦੇਸ਼ ਦੇ ਹਰ ਰਾਜ ਜਿਲ੍ਹਾ ਪੱਧਰ ਤੱਕ ਜਾ ਕੇ ਸਥਿਤੀ ਦਾ ਮੁਲਾਂਕਨ ਕੀਤਾ ਜਾਵੇਗਾ। 20 ਅਪ੍ਰੈਲ ਤੋਂ ਬਾਅਦ ਉਨ੍ਹਾਂ ਇਲਾਕਿਆਂ ਵਿੱਚ ਸ਼ਰਤਾਂ ਸਮੇਤ ਛੂਟ ਦਿੱਤੀ ਜਾਣੀ ਸ਼ੁਰੂ ਕੀਤੀ ਜਾਵੇਗੀ, ਜਿੱਥੇ ਕੋਰੋਨਾ ਦਾ ਪ੍ਰਭਾਵ ਘੱਟ ਹੋਵੇਗਾ।

  • 1 ਭਾਰਤ ਨੇ ਕੋਰੋਨਾ ਨਾਲ ਹੋਣ ਵਾਲੇ ਨੁਕਸਾਨ ਨੂੰ ਟਾਲਿਆ ਹੈ।
  • ਤੁਸੀਂ ਆਪਣਾ ਫਰਜ਼ ਨਿਭਾ ਰਹੇ ਹੈ।
  • ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜ਼ਲੀ ਹੈ। ਬਾਬਾ ਸਾਹਿਬ ਦਾ ਲਿਖਿਆ ਸੰਵਿਧਾਨ ਸਾਨੂੰ ਪ੍ਰੇਰਣਾ ਦਿੰਦਾ ਹੈ।
  • ਘਰ ਵਿਚ ਰਹਿ ਕੇ ਤਿਉਹਾਰ ਮਨਾਉਣ ਲਈ ਲੋਕਾਂ ਦਾ ਕੀਤਾ ਧੰਨਵਾਦ।
  • ਭਾਰਤ ਵਿੱਚ ਕੋਰੋਨਾ ਦੀ ਐਂਟਰੀ ਤੋਂ ਪਹਿਲਾਂ ਹੀ ਸਕਰੀਨਿੰਗ ਸ਼ੁਰੂ ਕਰ ਦਿੱਤੀ ਗਈ ਸੀ।
  • 7 500 ਤੋਂ ਵੱਧ ਕੇਸ ਹੋਣ ਦੇ ਨਾਲ ਹੀ ਭਾਰਤ ਦੇ ਤੇਜੀ ਨਾਲ ਲੌਕਡਾਊਨ ਕਰ ਦਿੱਤਾ ਸੀ।
  • ਬਾਕੀਆਂ ਦੇਸ਼ਾ ਨਾਲੋਂ ਭਾਰਤ ਸੰਭਲ ਗਿਆ ਹੈ।
  • 3 ਮਈ ਤਕ ਲੌਕਡਾਊਨ ਵਿਚ ਕੀਤਾ ਵਾਧਾ। ਲੌਕਡਾਊਨ ਦਾ ਲਗਾਤਾਰ ਮੁਲੰਕਣ ਕੀਤਾ ਜਾਵੇਗਾ।
  • ਜਿੰਨਾ ਇਲਾਕਿਆਂ ਵਿਚ ਕੋਈ ਵੀ ਕੇਸ ਨਾ ਆਇਆ ਤਾਂ ਕੁਝ ਹੱਦ ਤਕ ਛੂਟ ਦਿੱਤੀ ਜਾ ਸਕਦੀ ਹੈ।
  • ਕੱਲ ਸਰਕਾਰ ਵਲੋਂ ਇਕ ਗਾਈਡ ਲਾਇਨ ਜਾਰੀ ਕੀਤੀ ਜਾਵੇਗੀ।
  • ਕਿਸਾਨਾਂ ਦੀ ਸਮੱਸਿਆ ਲਈ ਸਰਕਾਰ ਕਰ ਰਹੀ ਹੈ ਵਿਚਾਰ।
  • ਹਸਪਤਾਲਾਂ ਤੇ ਦੇਸ਼ ਵਿੱਚ ਕੋਰੋਨਾ ਨਾਲ ਨਿਪਟਣ ਲਈ 1 ਲੱਖ ਤੋਂ ਵੱਧ ਬੈੱਡਜ਼ ਦੀ ਕੀਤੀ ਵਿਵਸਥਾ।
  • ਆਪਣੇ ਘਰ ਦੇ ਬਜੁਰਗਾਂ ਦਾ ਖਾਸ ਧਿਆਨ ਰਖੋ। ਜੋ ਪਹਿਲਾ ਤੋਂ ਹੀ ਬਿਮਾਰ ਹੋਣ। ਲੌਕਡਾਊਨ ਦੀ ਪਾਲਣਾ ਕਰੋ।
  • 3 ਘਰ ਵਿਚ ਬਣੇ ਮਾਸਕ ਦੀ ਵਰਤੋਂ ਕਰ ਸਕਦੇ ਹੋ।
  • ਕੋਰੋਨਾ ਨੂੰ ਰੋਕਣ ਲਈ ਆਰੋਗਯ ਸੇਤੂ ਐਪ ਡਾਊਨਲੋਡ ਕਰਨਾ ਜ਼ਰੂਰੀ ਸਮਝੋ।
  • ਸੰਵੇਦਸ਼ੀਲਤਾਂ ਨੂੰ ਸਮਝਦੇ ਹੋਏ ਕਿਸੇ ਵੀ ਕਰਮਚਾਰੀ ਨੂੰ ਨੌਕਰੀ ਤੋਂ ਨਾ ਕੱਢਿਆ ਜਾਵੇ।
  • ਡਾਕਟਰਾਂ, ਨਰਸਾਂ, ਪੁਲਿਸ ਕਰਮਚਾਰੀਆਂ ਤੇ ਸਫਾਈ ਕਰਮਚਾਰੀਆਂ ਦਾ ਸਨਮਾਨ ਕਰੋ।
  • ਪੰਜਾਬ ਦਾ ਹਰ ਵੱਡਾ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ : ਹੁਣ ਵੱਡੀਆਂ ਖਬਰਾਂ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਆਪਣਾ ਨਾਂ, ਉਮਰ ਅਤੇ ਪੂਰਾ ਅਡਰੈੱਸ ਲਿਖ ਕੇ ਸਾਨੂੰ ਵਟਸਐਪ ਮੈਸੇਜ ਭੇਜੋ। ਤੁਹਾਡੇ ਮੋਬਾਇਲ ‘ਤੇ ਆਵੇਗੀ ਪਲ-ਪਲ ਦੀ ਅਪਡੇਟ ਖਬਰ।