ਪਲਾਜ਼ਮਾਂ ਥੈਰਪੀ ਤੋੜੇਗੀ ਹਿੰਦੂ-ਮੁਸਲਿਮ ਦੀਆਂ ਫਿਰਕੂ ਦੀਵਾਰਾਂ : ਸੀਐਮ ਅਰਵਿੰਦ ਕੇਜਰੀਵਾਲ

0
1154

ਨਵੀਂ ਦਿੱਲੀ . ਭਾਰਤ ਵਿੱਚ ਕੋਰੋਨਾ ਵਾਇਰਸ ਦਾ ਪ੍ਰਭਾਵ ਵੱਧਣਾ ਨਿਰੰਤਰ ਜਾਰੀ ਹੈ। ਇਸ ਮਹਾਮਾਰੀ ਦਰਮਿਆਨ ਜਿੱਥੇ ਧਾਰਮਿਕ ਫਿਰਕਾਪ੍ਰਸਤੀ ਸਰਗਰਮ ਹੈ, ਉੱਥੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਹੈ। ਉਹਨਾਂ ਕਿਹਾ ਕਿ ਜੇਕਰ ਤੁਹਾਡੇ ਮਨ ਵਿੱਚ ਕਿਸੇ ਦੂਜੇ ਧਰਮ ਦੇ ਵਿਅਕਤੀ ਪ੍ਰਤੀ ਹੀਣਭਾਵਨਾ ਭਾਵਨਾ ਹੈ ਤਾਂ ਯਾਦ ਰਹੇ ਕਿਸੇ ਦਿਨ ਉਸ ਦਾ ਪਲਾਜ਼ਮਾ ਤੁਹਾਡੀ ਜਾਨ ਵੀ ਬਚਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਮੁਸਲਮਾਨ ਦਾ ਪਲਾਜ਼ਮਾ ਹਿੰਦੂ ਦੀ ਜਾਨ ਬਚਾਏਗਾ ਤੇ ਹਿੰਦੂ ਦਾ ਪਲਾਜ਼ਮਾ ਮੁਸਲਮਾਨ ਦੀ ਜਾਨ ਬਚਾਏਗਾ।ਦੋਵੇ ਆਪਸੀ ਸਾਂਝ ਰੱਖਦੇ ਹੋ ਇਕ-ਦੂਜੇ ਲਈ ਰੱਬ ਦਾ ਰੂਪ ਬਣਨਗੇ ਤੇ ਸਾਰਿਆਂ ਦਾ ਖ਼ੂਨ ਇੱਕੋ ਜਿਹਾ ਹੀ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਬੀਤੇ ਕੱਲ੍ਹ LNJP ਹਸਪਤਾਲ ਵਿੱਚ ਇੱਕ ਮਰੀਜ਼ ਦੀ ਹਾਲਤ ਬੇਹੱਦ ਨਾਜ਼ੁਕ ਸੀ ਤੇ ਉਸ ਨੂੰ ਪਲਾਜ਼ਮਾ ਦਿੱਤਾ ਗਿਆ। ਅੱਜ ਸਵੇਰੇ ਉਸ ਦੀ ਹਾਲਤ ਵਿੱਚ ਕਾਫੀ ਸੁਧਾਰ ਹੋਇਆ ਹੈ।

ਕੇਜਰੀਵਾਲ ਨੇ ਕਿਹਾ ਕਿ ਜਿਹੜੇ ਮਰੀਜ਼ ਠੀਕ ਹੋ ਕੇ ਜਾ ਰਹੇ ਹਨ , ਉਨ੍ਹਾਂ ਨੂੰ ਪਲਾਜ਼ਮਾ ਦਾਨ ਕਰਨ ਲਈ ਕਹਿ ਰਹੇ ਹਾਂ ਤਾਂ ਜੋ ਹੋਰਾਂ ਦੀ ਜਾਨ ਬਚਾਈ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਤਿੰਨ ਮਈ ਮਗਰੋਂ ਕੇਂਦਰ ਸਰਕਾਰ ਲੌਕਡਾਊਨ ‘ਤੇ ਕੀ ਫੈਸਲਾ ਲੈਂਦੀ ਹੈ, ਇਸ ‘ਤੇ ਨਿਰਭਰ ਕਰੇਗਾ ਕਿ ਦਿੱਲੀ ਨੂੰ ਕਿਸ ਦਿਸ਼ਾ ਵੱਲ ਜਾਣਾ ਹੈ। ਉਹਨਾਂ ਕਿਹਾ ਕਿ ਪਿਛਲੇ ਹਫ਼ਤੇ ਘੱਟ ਕੇਸ ਆਏ ਹਨ, ਘੱਟ ਮੌਤਾਂ ਹੋਈਆਂ ਹਨ ਤੇ ਕਾਫੀ ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ ਹਨ।