ਜਹਾਜ ਕ੍ਰੈਸ਼: ਮਿਲਟ੍ਰੀ ਦੇ ਇਲਾਕੇ ‘ਚ ਡਿੱਗੀਆ ਐਨਸੀਸੀ ਦੇ ਟ੍ਰੇਨਿੰਗ ਵਿੰਗ ਦਾ ਜਹਾਜ਼, ਗਰੂਪ ਲੀਡਰ ਦੀ ਮੌਤ, ਦੋ ਕੈਡੇਟ ਗੰਭੀਰ ਜਖਮੀ

    0
    494

    ਪਟਿਆਲਾ. ਐਨਸੀਸੀ ਦੇ ਇੱਕ ਟ੍ਰੇਨਿੰਗ ਵਿੰਗ ਦੇ ਜਹਾਜ ਦੇ ਕ੍ਰੈਸ਼ ਹੋਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ। ਪਤਾ ਲੱਗਾ ਹੈ ਕਿ ਜਹਾਜ ਨੇ ਪਟਿਆਲਾ ਦੇ ਐਵੀਏਸ਼ਨ ਕਲੱਬ ਤੋਂ ਉਡਾਣ ਭਰੀ ਸੀ ਅਤੇ ਉਡਾਣ ਭਰਣ ਦੇ ਕੁੱਝ ਮਿੰਟਾ ਬਾਅਦ ਹੀ ਇਸ ਵਿੱਚ ਤਕਨੀਕੀ ਖਰਾਬੀ ਆ ਗਈ। ਜਿਸ ਕਾਰਨ ਇਹ ਮਿਲਟ੍ਰੀ ਦੇ ਇਲਾਕੇ ‘ਚ ਕ੍ਰੈਸ਼ ਹੋ ਕੇ ਡਿੱਗ ਗਿਆ। ਇਸ ਹਾਦਸੇ ‘ਚ ਸੇਵਾ ਮੁਕਤ ਗਰੁੱਪ ਲੀਡਰ ਗੁਰਪ੍ਰੀਤ ਸਿੰਘ ਚੀਮਾ ਦੀ ਮੌਤ ਹੋ ਗਈ ਹੈ। ਜਹਾਜ ਵਿੱਚ ਉਹਨਾਂ ਨਾਲ ਸਵਾਰ ਦੋ ਐਨਸੀਸੀ ਕੈਡੇਟ ਗੰਭੀਰ ਜਖਮੀ ਹੋ ਗਏ ਹਨ। ਜਿਨਾਂ ਨੂੰ ਨੂੰ ਮਿਲਟਰੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।