ਫਿਲੌਰ : ਪਤਨੀ ਨੇ ਕਰਵਾਇਆ ਦੂਜਾ ਵਿਆਹ ਤਾਂ ਪਤੀ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ‘ਚ ਸੱਸ-ਸਹੁਰੇ ਨੂੰ ਦੱਸਿਆ ਜ਼ਿੰਮੇਵਾਰ

0
804

ਫਿਲੌਰ/ਜਲੰਧਰ | ਪਿੰਡ ਜਗਤਪੁਰਾ ‘ਚ ਪਤਨੀ ਤੋਂ ਤੰਗ ਆ ਕੇ ਪਤੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ 29 ਸਾਲਾ ਜਤਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਜੋਂ ਹੋਈ ਹੈ।

ਸੁਖਦੇਵ ਸਿੰਘ ਦੇ ਬਿਆਨਾਂ ’ਤੇ ਥਾਣਾ ਫਿਲੌਰ ਦੀ ਪੁਲਿਸ ਨੇ ਆਰੋਪੀ ਪਤਨੀ, ਰਿਟਾਇਰ ਥਾਣੇਦਾਰ ਤੇ ਸੱਸ ਖ਼ਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕਰ ਲਿਆ ਹੈ।

ਪੁਲਿਸ ਨੂੰ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ ਵਿੱਚ ਪਤਨੀ ਤੇ ਸੱਸ ਦੇ ਨਾਂ ਲਿਖੇ ਹਨ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਜਤਿੰਦਰ ਇਕ ਪ੍ਰਾਈਵੇਟ ਬੈਂਕ ਵਿੱਚ ਨੌਕਰੀ ਕਰਦਾ ਸੀ।

2016 ਵਿੱਚ ਉਸ ਦਾ ਵਿਆਹ ਪਿੰਡ ਕੋਟਲਾ (ਗੁਰਦਾਸਪੁਰ) ਦੇ ਪੰਜਾਬ ਪੁਲਿਸ ਦੇ ਸੇਵਾਮੁਕਤ ਪੁਲਿਸ ਅਧਿਕਾਰੀ ਬਲਦੇਵ ਸਿੰਘ ਦੀ ਪੁੱਤਰੀ ਨਵਜੋਤ ਕੌਰ ਨਾਲ ਹੋਇਆ ਸੀ। ਨਵਜੋਤ ਅਕਸਰ ਉਸ ਦੇ ਬੇਟੇ ਨਾਲ ਝਗੜਾ ਕਰਦੀ ਰਹਿੰਦੀ ਸੀ।

ਸੱਸ-ਸਹੁਰਾ ਘਰ ਆ ਕੇ ਆਪਣੀ ਬੇਟੀ ਨੂੰ ਸਮਝਾਉਣ ਦੀ ਥਾਂ ਉਨ੍ਹਾਂ ਦੇ ਪੁੱਤ ਨੂੰ ਬੁਰਾ-ਭਲਾ ਕਹਿ ਕੇ ਚਲੇ ਜਾਂਦੇ। ਇਸ ਦੌਰਾਨ ਨੂੰਹ ਨੇ ਜਤਿੰਦਰ ਨੂੰ ਲੁਧਿਆਣੇ ਤੋਂ ਘਰ ਵੇਚ ਕੇ ਕਿਤੇ ਹੋਰ ਵੱਡਾ ਘਰ ਲੈਣ ਲਈ ਕਿਹਾ।

ਇਸ ਕਾਰਨ ਉਸ ਨੇ ਪਿੰਡ ਜਗਤਪੁਰਾ ਵਿੱਚ ਨਵਾਂ ਮਕਾਨ ਬਣਵਾਇਆ ਤੇ ਨਾਲ ਲੱਗਦੇ ਪਲਾਟ ਨੂੰ ਨਵਜੋਤ ਕੌਰ ਨੇ ਜਤਿੰਦਰ ’ਤੇ ਦਬਾਅ ਪਾ ਕੇ ਆਪਣੇ ਨਾਂ ਕਰਵਾ ਲਿਆ। 3 ਸਾਲ ਪਹਿਲਾਂ ਨੂੰਹ ਨੇ ਬੇਟੀ ਨੂੰ ਜਨਮ ਦਿੱਤਾ ਤੇ ਉਹ ਆਪਣੇ ਪਤੀ ਨਾਲ ਲੜ ਕੇ ਪੇਕੇ ਘਰ ਚਲੀ ਗਈ।

3 ਮਹੀਨੇ ਪਹਿਲਾਂ ਉਸ ਨੇ ਜਤਿੰਦਰ ਨੂੰ ਤਲਾਕ ਦੇ ਕਾਗਜ਼ ਭੇਜ ਦਿੱਤੇ। ਅਦਾਲਤ ਵਿੱਚ ਫੈਸਲਾ ਹੋਇਆ ਕਿ ਬੇਟੀ ਨੂੰ ਜਦੋਂ ਉਸ ਦੀ ਮਾਂ ਮਿਲਣ ਆਵੇ ਤਾਂ ਉਸ ਨੂੰ ਮਿਲਵਾਇਆ ਜਾਵੇ। ਅਜੇ ਤਲਾਕ ਵੀ ਨਹੀਂ ਹੋਇਆ ਸੀ ਕਿ ਨਵਜੋਤ ਨੇ ਧੋਖੇ ਨਾਲ ਦੂਜਾ ਵਿਆਹ ਕਰਵਾ ਲਿਆ।

ਕੁਝ ਸਮਾਂ ਪਹਿਲਾਂ ਨਵਜੋਤ ਕੌਰ ਆਪਣੇ ਮਾਤਾ-ਪਿਤਾ ਨਾਲ ਫਿਲੌਰ ਆਈ ਤੇ ਜਤਿੰਦਰ ਨੂੰ ਫੋਨ ਕਰਕੇ ਆਪਣੀ ਲੜਕੀ ਨੂੰ ਮਿਲਣ ਲਈ ਕਿਹਾ। ਜਿਵੇਂ ਹੀ ਜਤਿੰਦਰ ਬੇਟੀ ਨੂੰ ਲੈ ਕੇ ਗਿਆ ਤਾਂ ਤਿੰਨੋਂ ਬੇਟੀ ਨੂੰ ਜ਼ਬਰਦਸਤੀ ਕਾਰ ‘ਚ ਬਿਠਾ ਕੇ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਉਸ ਦਾ ਬੇਟਾ ਪ੍ਰੇਸ਼ਾਨ ਰਹਿਣ ਲੱਗਾ ਸੀ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ