ਫਗਵਾੜਾ : ਪੂਰੇ ਟੱਬਰ ਦੇ ਖਾਣੇ ‘ਚ ਜ਼ਹਿਰ ਮਿਲਾ ਕੇ ਨਕਦੀ ਤੇ ਗਹਿਣੇ ਲੈ ਕੇ ਕੁੱਕ ਹੋਇਆ ਫਰਾਰ, ਸਾਰਿਆਂ ਦੀ ਹਾਲਤ ਗੰਭੀਰ

0
487

ਕਪੂਰਥਲਾ| ਫਗਵਾੜਾ ‘ਚ ਨਿਊ ਲੁੱਕ ਅਤੇ ਬਸੰਤ ਖਾਨਾ ਖਜ਼ਾਨਾ ਦੇ ਮਾਲਕ ਅਜੀਤ ਸਿੰਘ ਵਾਲੀਆ ਨੇ ਕੁਝ ਦਿਨ ਪਹਿਲਾਂ ਖਾਣਾ ਬਣਾਉਣ ਲਈ ਰਸੋਈਏ ਨੂੰ ਕੰਮ ‘ਤੇ ਰੱਖਿਆ ਸੀ। ਬੁੱਧਵਾਰ ਰਾਤ ਨੂੰ ਰਸੋਈਏ ਨੇ ਖਾਣੇ ‘ਚ ਜ਼ਹਿਰੀਲਾ ਪਦਾਰਥ ਮਿਲਾ ਦਿੱਤਾ। ਜਿਸ ਨੂੰ ਖਾਣ ਤੋਂ ਬਾਅਦ ਕਾਰੋਬਾਰੀ ਅਤੇ ਪਰਿਵਾਰਕ ਮੈਂਬਰ ਬੇਹੋਸ਼ ਹੋ ਗਏ। ਜਿਸ ਤੋਂ ਬਾਅਦ ਦੋਸ਼ੀ ਕੁੱਕ ਘੜ ‘ਚੋਂ ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ।

ਸਾਰਿਆਂ ਦੀ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਕਾਰੋਬਾਰੀ ਬੇਹੋਸ਼ੀ ਦੀ ਹਾਲਤ ਵਿੱਚ ਹੋਣ ਕਾਰਨ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਿਹੜੀਆਂ ਚੀਜ਼ਾਂ ਚੋਰੀ ਹੋਈਆਂ ਹਨ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਫਗਵਾੜਾ ਪੁਲਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਐਸਐਚਓ ਸਿਟੀ ਅਮਨਦੀਪ ਨਾਹਰ ਨੇ ਦੱਸਿਆ ਕਿ ਅਜੀਤ ਸਿੰਘ ਵਾਲੀਆ ਸਮੇਤ 3 ਮੈਂਬਰ ਫਗਵਾੜਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਹਨ। ਚਾਰੇ ਲੋਕ ਬੇਹੋਸ਼ੀ ਦੀ ਹਾਲਤ ਵਿੱਚ ਹਨ। ਅਜੇ ਤੱਕ ਉਨ੍ਹਾਂ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਪਰ ਉਨ੍ਹਾਂ ਦੇ ਘਰ ਦਾ ਸਾਮਾਨ ਖਿੱਲਰਿਆ ਹੋਇਆ ਮਿਲਿਆ। ਅਜੀਤ ਸਿੰਘ ਵਾਲੀਆ ਦੇ ਨਜ਼ਦੀਕੀ ਰਿਸ਼ਤੇਦਾਰ ਬੱਲੂ ਵਾਲੀਆ ਨੇ ਦੱਸਿਆ ਕਿ ਘਰ ‘ਚੋਂ ਗਹਿਣੇ, ਨਕਦੀ ਤੇ ਕੀਮਤੀ ਸਾਮਾਨ ਚੋਰੀ ਹੋ ਗਿਆ |