ਫਗਵਾੜਾ : ਪੁਰਾਣੀ ਰੰਜਿਸ਼ ਤਹਿਤ ਸਿੱਖ ਵਿਦਿਆਰਥੀ ਦੀ ਉਤਾਰੀ ਪੱਗ, ਕੇਸਾਂ ਦੀ ਵੀ ਕੀਤੀ ਬੇਅਦਬੀ

0
1064

ਫਗਵਾੜਾ | ਇਥੋਂ ਪੁਰਾਣੀ ਰੰਜਿਸ਼ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਲੜਕਿਆਂ ਵਲੋਂ ਸਿੱਖ ਵਿਦਿਆਰਥੀ ਦੀ ਪੱਗ ਨੂੰ ਉਤਾਰਿਆ ਗਿਆ। ਸ਼ਹਿਰ ਦੇ ਇਕ ਪਾਰਕ ਵਿਚ ਬਣੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਇਕ ਹੁਸ਼ਿਆਰਪੁਰ ਰੋਡ ‘ਤੇ ਸਥਿਤ ਸਕੂਲ ਦੇ ਵਿਦਿਆਰਥੀ ਦੀ 2 ਲੜਕਿਆਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ। ਸਿੱਖ ਵਿਦਿਆਰਥੀ ਦੀ ਪੱਗ ਉਤਾਰ ਕੇ ਲੜਕਿਆਂ ਵਲੋਂ ਕੇਸਾਂ ਦੀ ਵੀ ਬੇਅਦਬੀ ਕੀਤੀ ਜਾ ਰਹੀ ਹੈ ਜੋ ਕਿ ਸਿਵਲ ਹਸਪਤਾਲ ਫਗਵਾੜਾ ‘ਚ ਜ਼ੇੇਰੇ ਇਲਾਜ ਹੈ।

ਜਦੋਂ ਇਸ ਵਾਇਰਲ ਵੀਡੀਓ ਵਿਚ ਕੁੱਟਮਾਰ ਦਾ ਸ਼ਿਕਾਰ ਹੋਏ ਵਿਦਿਆਰਥੀ ਤਜਿੰਦਰ ਸਿੰਘ ਵਾਸੀ ਭੁਲਾਰਾਈ ਕਾਲੋਨੀ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ 2 ਸਾਲ ਪਹਿਲਾਂ 10ਵੀਂ ਕਲਾਸ ਵਿਚ ਇਨ੍ਹਾਂ ਵਿਚੋਂ ਇਕ ਲੜਕਾ ਹਰਮਨਪ੍ਰੀਤ ਜੋ ਕਿ ਸਪਰੋੜ ਦਾ ਰਹਿਣ ਵਾਲਾ ਹੈ, ਉਸ ਦੀ ਕਲਾਸ ਵਿਚ ਪੜ੍ਹਦਾ ਸੀ। ਉਸ ਵੇਲੇ ਉਨ੍ਹਾਂ ਦੋਵਾਂ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਦਾ ਬਾਅਦ ਵਿਚ ਰਾਜ਼ੀਨਾਮਾ ਹੋ ਗਿਆ।

ਇਸ ਤੋਂ ਬਾਅਦ ਉਸ ਲੜਕੇ ਨੇ ਕਿਸੇ ਹੋਰ ਸਕੂਲ ਵਿਚ ਦਾਖਲਾ ਲੈ ਲਿਆ। ਉਸੇ ਰੰਜਿਸ਼ ਤਹਿਤ ਹੁਣ ਉਸ ਲੜਕੇ ਵਲੋਂ ਆਪਣੇ ਇਕ ਸਾਥੀ ਜੀਵਨ ਜੋ ਕਿ ਨੰਗਲ ਮੱਝਾ ਦਾ ਰਹਿਣ ਵਾਲਾ ਹੈ, ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ। ਇਸ ਦੌਰਾਨ ਉਨ੍ਹਾਂ ਲੜਕਿਆਂ ਵਲੋਂ ਉਸ ਦੀ ਪੱਗ ਉਤਾਰ ਕੇ ਕੇਸਾਂ ਦੀ ਬੇਅਦਬੀ ਕੀਤੀ ਗਈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕੁੱਟਮਾਰ ਕਰਨ ਵਾਲੇ ਲੜਕਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਉਸ ਨੂੰ ਇਨਸਾਫ ਦਿਵਾਇਆ ਜਾਵੇ।