ਜਲੰਧਰ ਨਗਰ ਨਿਗਮ ਦੀ ਨਵੀਂ ਵਾਰਡਬੰਦੀ ਸੂਚੀ ਜਾਰੀ, ਬਣਾਏ ਗਏ 85 ਵਾਰਡ, ਪੜ੍ਹੋ ਵੇਰਵਾ

0
387

ਜਲੰਧਰ | ਜਲੰਧਰ ਨਗਰ ਨਿਗਮ ਦੀ ਨਵੀਂ ਵਾਰਡਬੰਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਵਾਰਡਬੰਦੀ ਤਹਿਤ 85 ਵਾਰਡ ਬਣਾਏ ਗਏ ਹਨ। ਜ਼ਿਕਰਯੋਗ ਹੈ ਕਿ ਨਗਰ ਨਿਗਮ ਜਲੰਧਰ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਜਲੰਧਰ ਨੂੰ 85 ਵਾਰਡਾਂ ਵਿਚ ਵੰਡਿਆ ਗਿਆ ਹੈ। ਇਨ੍ਹਾਂ ਵਾਰਡਾਂ ਨੂੰ 4 ਸ਼੍ਰੇਣੀਆਂ ‘ਚ ਵੰਡਿਆ ਗਿਆ ਹੈ।

ਪਹਿਲੀ ਸ਼੍ਰੇਣੀ ਵਿਚ ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵੇਂ ਵਾਰਡ ਹਨ। ਦੂਜੀ ਸ਼੍ਰੇਣੀ ਵਿਚ ਇਸਤਰੀ ਮੈਂਬਰਾਂ ਲਈ ਰਾਖਵੇਂ ਵਾਰਡ, ਤੀਜੀ ਸ਼੍ਰੇਣੀ ‘ਚ ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਂਬਰਾਂ ਲਈ ਰਾਖਵੇਂ ਵਾਰਡ ਅਤੇ ਚੌਥੀ ਸ਼੍ਰੇਣੀ ਵਿਚ ਪੱਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵੇਂ ਵਾਰਡ ਸ਼ਾਮਲ ਹਨ।