ਦੇਸ਼ ‘ਚ ਲੋਕ ਉਡਾ ਰਹੇ ਨੇ ਲੌਕਡਾਊਨ ਦੀਆਂ ਧੱਜੀਆਂ, ਫੌਜ ਤਾਇਨਾਤ ਕਰਨ ਦੀ ਪਟੀਸ਼ਨ ਪਹੁੰਚੀ ਸੁਪਰੀਮ ਕੋਰਟ

0
764

ਨਵੀਂ ਦਿੱਲੀ . ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਦੇਸ਼ ਵਿੱਚ ਲੌਕਡਾਊਨ ਤੇ ਕਰਫਿਊ ਲੱਗਾ ਹੋਇਆ ਹੈ। ਇਸ ਕਰਕੇ ਲੋਕਾਂ ਦੀ ਜ਼ਿੰਦਗੀ ਰੁਕ ਗਈ ਹੈ। ਕਈ ਰੋਟੀ-ਟੁੱਕ ਤੋਂ ਵੀ ਅਵਾਯਾਰ ਹੋ ਗਏ ਹਨ। ਇਹਨਾਂ ਕਾਰਨਾਂ ਕਰਕੇ ਲੌਕਡਾਊਨ ਤੇ ਕਰਫਿਊ ਦੀ ਉਲੰਘਣਾ ਆਮ ਹੀ ਹੋਣ ਲੱਗੀ ਹੈ। ਬੇਸ਼ੱਕ ਲੋਕਾਂ ਦੀ ਮਜਬੂਰੀ ਹੈ ਪਰ ਇਹ ਕੋਰੋਨਾ ਨੂੰ ਰੋਕਣ ਲਈ ਖਤਰਨਾਕ ਬਣ ਸਕਦੀ ਹੈ। ਇਸ ਲਈ ਲੌਕਡਾਊਨ ਹਰ ਪਾਸੇ ਲਾਗੂ ਕਰਾਉਣ ਦੀ ਜ਼ਿੰਮੇਵਾਰੀ ਫੌਜ ਨੂੰ ਸੌਂਪਣ ਦੀ ਮੰਗ ਉੱਠਣ ਕੀਤੀ ਜਾ ਰਹੀ ਹੈ।
ਇਸ ਬਾਰੇ ਸੁਪਰੀਮ ਕੋਰਟ ਤੱਕ ਵੀ ਪਹੁੰਚ ਕੀਤੀ ਗਈ ਹੈ। ਲੌਕਡਾਊਨ ਨੂੰ ਸਹੀਂ ਢੰਗ ਨਾਲ ਲਾਗੂ ਕਰਵਾਉਣ ਲਈ ਹਥਿਆਰਬੰਦ ਫੌਜਾਂ ਤਾਇਨਾਤ ਕਰਨ ਦੀ ਮੰਗ ਵਾਲੀ ਪਟੀਸ਼ਨ ਸੁਪਰੀਮ ਕੋਰਟ ’ਚ ਦਾਖ਼ਲ ਕਰ ਦਿੱਤੀ ਗਈ ਹੈ। ਪਟੀਸ਼ਨ ’ਚ ਕਿਹਾ ਗਿਆ ਕਿ ਲੌਕਡਾਊਨ ਦੌਰਾਨ ਕੁਝ ਸੂਬਿਆਂ ’ਚ ਆਪਣੀ ਡਿਊਟੀ ਕਰ ਰਹੇ ਸਿਹਤ ਵਰਕਰਾਂ ਤੇ ਪੁਲਿਸ ਮੁਲਾਜ਼ਮਾਂ ’ਤੇ ਸ਼ਰਾਰਤੀ ਅਨਸਰਾਂ ਵੱਲੋਂ ਹਮਲੇ ਹੋ ਰਹੇ ਹਨ।
ਪਟੀਸ਼ਨਕਰਤਾ ਕੇਆਰ ਸ਼ਿਨੌਏ ਨੇ ਕਿਹਾ, ‘ਕੋਰੋਨਾ ਦੇ ਵੱਧਦੇ ਫੈਲਾਅ ਨੂੰ ਰੋਕਣ ਲੌਕਡਾਊਨ ਦਾ ਸਹੀ ਢੰਗ ਨਾਲ ਲਾਗੂ ਹੋਣਾ ਬਹੁਤ ਜ਼ਰੂਰੀ ਹੈ ਤੇ ਇਸ ਲਈ ਸਾਰੇ ਸੂਬਿਆਂ ਵਿੱਚ ਫ਼ੌਜ ਨੂੰ ਤਾਇਨਾਤ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ। ਦੇਸ਼ ਦੇ ਨਾਗਰਿਕਾਂ ਦੀ ਭਲਾਈ ਲਈ ਜਿੰਨੀ ਜਲਦੀ ਹੋ ਸਕੇ ਫ਼ੌਜ ਤਾਇਨਾਤ ਕੀਤੀ ਜਾਣੀ ਚਾਹੀਦੀ ਹੈ।’