ਜਲੰਧਰ ਦੇਸ਼ ਦੇ “ਰੇਡ ਜ਼ੋਨ” ਘੋਸ਼ਿਤ ਜਿਲ੍ਹਿਆਂ ਦੀ ਸੂਚੀ ‘ਚ ਪਹੁੰਚਿਆਂ 53ਵੇਂ ਨੰਬਰ ‘ਤੇ

    0
    1700

    ਚੰਡੀਗੜ੍ਹ. ਦੇਸ਼ ਦੇ ਰੈਡ ਜ਼ੋਨ ਘੋਸ਼ਿਤ ਕੀਤੇ ਗਏ ਜਿਲ੍ਹਿਆਂ ਦੀ ਸੂਚੀ ਵਿੱਚ ਪੰਜਾਬ ਦੇ 3 ਜਿਲ੍ਹੇ ਸ਼ਾਮਿਲ ਹੋ ਗਏ ਹਨ। ਇਨ੍ਹਾਂ ਵਿੱਚ ਸਭ ਤੋਂ ਪਹਿਲਾਂ 41 ਵੇਂ ਨੰਬਰ ਤੇ ਮੁਹਾਲੀ ਜਿਲ੍ਹਾ ਹੈ। ਜਲੰਧਰ ਜਿਲ੍ਹਾ ਵੀ ਇਸ ਸੂਚੀ ਵਿੱਚ ਕਲ ਸਾਹਮਣੇ ਆਏ 6 ਮਾਮਲਿਆਂ ਕਾਰਨ 53ਵੇਂ ਨੰਬਰ ਤੇ ਪਹੁੰਚ ਗਿਆ ਹੈ। ਜਲੰਧਰ ਨੇ ਕੋਰੋਨਾ ਰੈਡ ਜ਼ੋਨ ਵਿਚ 6 ਸਥਾਨਾਂ ਦੀ ਛਲਾਂਗ ਲਗਾਈ ਹੈ। ਇੱਥੇ ਦਿਨ-ਬ-ਦਿਨ ਹਾਲਾਤ ਖਰਾਬ ਹੋ ਰਹੇ ਹਨ। ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਐਤਵਾਰ ਸਵੇਰ ਤੱਕ ਜਲੰਧਰ ਇਸ ਸੂਚੀ ਵਿੱਚ 59ਵੇਂ ਨੰਬਰ ਤੇ ਸੀ, ਜੋ ਹੁਣ 6 ਪਾਇਦਾਨ ਉਪੱਰ ਜਾ ਕੇ 53ਵੇਂ ਨੰਬਰ ਤੇ ਪਹੁੰਚ ਗਿਆ ਹੈ।

    ਪਟਿਆਲਾ ਜਿਲ੍ਹਾ ਵੀ ਰੇਡ ਜ਼ੋਨ ਦੇ ਪਹਿਲੇ 100 ਜਿਲ੍ਹਿਆਂ ਦੀ ਲਿਸਟ ਵਿੱਚ ਦਾਖਲ ਹੋ ਗਿਆ ਹੈ। ਇੱਥੇ 15 ਮਾਮਲੇ 1 ਦਿਨ ਵਿੱਚ ਹੀ ਸਾਹਮਣੇ ਆਏ ਸਨ। ਇੱਥੇ ਕਲ ਸ਼ਾਮ ਤੱਕ ਕੋਰੋਨਾ ਦੇ 26 ਮਾਮਲੇ ਸਾਹਮਣੇ ਆ ਚੁੱਕੇ ਸਨ।

    ਪਾਜ਼ੀਟਿਵ ਮਰੀਜ਼ ਲਗਾਤਾਰ ਜਲੰਧਰ ਅਤੇ ਮੁਹਾਲੀ ਤੋਂ ਸਾਹਮਣੇ ਆ ਰਹੇ ਹਨ। ਹਾਲਾਂਕਿ, ਜ਼ਿਆਦਾਤਰ ਲੋਕ ਕੋਰੋਨਾ ਪਾਜ਼ੀਟਿਵ ਮਰੀਜਾਂ ਦੇ ਖੇਤਰਾਂ ਤੋਂ ਹੀ ਸਾਹਮਣੇ ਆ ਰਹੇ ਹਨ ਜਾਂ ਉਨ੍ਹਾਂ ਦੇ ਕਰੀਬੀ ਹਨ। ਇਸਦਾ ਮਤਲਬ ਹੈ ਕਿ ਸਰਕਾਰ ਜਾਣਦੀ ਹੈ ਕਿ ਪਾਜ਼ੀਟਿਵ ਮਰੀਜ਼ ਨੂੰ ਕਿਸ ਤੋਂ ਵਾਇਰਸ ਹੋਇਆ ਹੈ। ਇਹ ਵਾਇਰਸ ਨੂੰ ਨਿਯੰਤਰਿਤ ਕਰਨ ਵਿਚ ਮਦਦ ਕਰਦਾ ਹੈ। ਜੇ ਸਿਹਤ ਵਿਭਾਗ ਸਖਤ ਮਿਹਨਤ ਕਰਕੇ ਖੁਦ ਟੈਸਟ ਕਰਦਾ ਹੈ ਅਤੇ ਪਾਜ਼ੀਟਿਵ ਲੋਕਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ, ਤਾਂ ਇਹ ਚਿੰਤਾ ਦੀ ਗੱਲ ਨਹੀਂ, ਸੰਤੁਸ਼ਟੀ ਦੀ ਗੱਲ ਹੈ।