ਫਰੀਦਕੋਟ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕੋਟਕਪੂਰਾ ਦੇ ਪਿੰਡ ਲਾਲੇਆਣਾ ਦੇ 28 ਸਾਲ ਦੇ ਨੌਜਵਾਨ ਦੀ ਲਾਸ਼ ਧਰਮਸ਼ਾਲਾ ਵਿਚੋਂ ਮਿਲੀ ਹੈ। ਖਬਰ ਤੋਂ ਬਾਅਦ ਘਰ ਵਿਚ ਸੋਗ ਦੀ ਲਹਿਰ ਹੈ। ਪਿੰਡ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਦੱਸੀ ਜਾ ਰਹੀ ਹੈ। ਬਿੰਦਰ ਕੌਰ ਪ੍ਰਧਾਨ ਨੇ ਕਿਹਾ ਕਿ ਧਰਮਸ਼ਾਲਾ ‘ਚ ਲੋਕ ਨਸ਼ੇ ਨਾਲ ਮਰ ਰਹੇ ਹਨ ਅਤੇ ਮੇਰਾ ਲੜਕਾ ਵੀ ਨਸ਼ਿਆਂ ਨਾਲ 9 ਮਹੀਨੇ ਪਹਿਲਾਂ ਮਰ ਗਿਆ ਸੀ।
ਨਵਜੋਤ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਨਾਂ ਰਾਜਵੰਤ ਸਿੰਘ ਹੈ, ਉਹ ਚੋਰੀਆਂ ਅਤੇ ਨਸ਼ੇ ਦਾ ਆਦੀ ਸੀ। ਉਸਦੀ ਪਤਨੀ ਪਹਿਲਾਂ ਹੀ ਛੱਡ ਗਈ ਸੀ। ਘਰ ਵਿਚ ਇਕ ਬਜ਼ੁਰਗ ਮਾਂ ਹੈ ਅਤੇ ਉਸਦੇ 2 ਬੱਚੇ ਹਨ। ਦੂਜੇ ਪਾਸੇ ਐਸਐਚਓ ਕੋਟਕਪੂਰਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।





































