ਕਾਰ ‘ਚ ਚਿੱਟਾ ਪੀਂਦੇ ਪੁਲਿਸ ਮੁਲਾਜ਼ਮਾਂ ਨੂੰ ਲੋਕਾਂ ਨੇ ਫੜਿਆ, ਕੀਤੀ ਛਿੱਤਰ-ਪਰੇਡ

0
536

ਅੰਮ੍ਰਿਤਸਰ | ਇਥੋਂ ਦੀ ਛੇਹਰਟਾ ਪੁਲਿਸ ਇਕ ਪਾਸੇ ਨਸ਼ਾ ਤਸਕਰਾਂ ’ਤੇ ਸ਼ਿਕੰਜਾ ਕੱਸਣ ਦੇ ਦਾਅਵੇ ਕਰ ਰਹੀ ਹੈ। ਦੂਜੇ ਪਾਸੇ ਆਪਣੇ ਹੀ ਵਿਭਾਗ ਵਿਚ ਨਸ਼ਾ ਤਸਕਰਾਂ ਦੀ ਪਛਾਣ ਕਰਕੇ ਉਨ੍ਹਾਂ ’ਤੇ ਸ਼ਿਕੰਜਾ ਕੱਸਣ ਵਿਚ ਨਾਕਾਮ ਸਾਬਤ ਹੋ ਰਹੀ ਹੈ।

ਲੋਕਾਂ ਨੇ ਢੀਂਗਰਾ ਕਾਲੋਨੀ ਵਿਚ ਪਿਛਲੇ ਕੁਝ ਦਿਨਾਂ ਤੋਂ ਆਪਣੀ ਕਾਰ ਵਿਚ ਨਸ਼ੇ ਵਿਚ ਧੁੱਤ 2 ਪੁਲਿਸ ਮੁਲਾਜ਼ਮਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ। ਉਥੇ ਮੌਜੂਦ ਵਿਅਕਤੀਆਂ ਨੇ ਉਸ ਦੀ ਜ਼ਬਰਦਸਤ ਕੁੱਟਮਾਰ ਕੀਤੀ ਅਤੇ ਹੰਗਾਮਾ ਹੋਣ ਦੀ ਸੂਚਨਾ ‘ਤੇ ਪੁਲਿਸ ਉਥੇ ਪਹੁੰਚੀ ਤੇ ਪੁਲਿਸ ਹਵਾਲੇ ਕਰ ਦਿੱਤਾ।

ਇਹ ਘਟਨਾ ਸੋਮਵਾਰ ਦੁਪਹਿਰ ਕਰੀਬ 2 ਵਜੇ ਵਾਪਰੀ। ਥਾਣਾ ਛੇਹਰਟਾ ਅਧੀਨ ਪੈਂਦੇ ਰਾਮਤੀਰਥ ਰੋਡ ‘ਤੇ ਢੀਂਗਰਾ ਕਾਲੋਨੀ ‘ਚ ਰਹਿਣ ਵਾਲੇ ਕੁਲਜੀਤ ਸਿੰਘ, ਹਰਜੀਤ ਸਿੰਘ, ਅਮਰਜੀਤ ਸਿੰਘ ਅਤੇ ਹਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੀ ਕਾਲੋਨੀ ਦੇ ਬਾਹਰ ਇਕ ਕਾਰ ‘ਚ 2 ਪੁਲਿਸ ਮੁਲਾਜ਼ਮ ਨਸ਼ੀਲੇ ਪਦਾਰਥ ਲੈ ਕੇ ਆ ਰਹੇ ਹਨ। ਉਸ ਨੇ ਦੋਸ਼ ਲਾਇਆ ਕਿ ਉਹ ਆਲੇ-ਦੁਆਲੇ ਦੇ ਇਲਾਕੇ ਵਿਚੋਂ ਨਸ਼ੇ ਲਿਆਉਂਦੇ ਸਨ।