ਪਟਿਆਲਾ | ਤੇਜ਼ਬਾਗ ਕਾਲੋਨੀ ‘ਚ ਮਾਮੇ ਨੇ ਸਾਢੇ 3 ਸਾਲ ਦੀ ਭਾਣਜੀ ਦਾ ਕਤਲ ਕਰ ਦਿੱਤਾ। ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪੁੱਜੀ ਥਾਣਾ ਕੋਤਵਾਲੀ ਪੁਲਿਸ ਨੇ ਫੋਰੈਂਸਿਕ ਟੀਮਾਂ ਵੱਲੋਂ ਮ੍ਰਿਤਕ ਬੱਚੀ ਮਾਹਿਰਾ ਵਾਸੀ ਕਪੂਰਥਲਾ ਦੀ ਲਾਸ਼ ਪੋਸਟਮਾਰਟਮ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਰੱਖਵਾ ਦਿੱਤੀ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਬੱਚੀ ਮਾਹਿਰਾ ਦੀ ਉਮਰ ਸਾਢੇ 3 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਆਪਣੇ ਘਰੋਂ ਜੋ ਕਿ ਕਪੂਰਥਲਾ ਵਿੱਚ ਸਥਿਤ ਹੈ, ਇੱਥੇ ਆਪਣੇ ਨਾਨਕੇ ਆਪਣੀ ਮਾਂ ਦੇ ਨਾਲ ਆਈ ਸੀ ਕਿਉਂਕਿ 1-2 ਦਿਨਾਂ ਵਿੱਚ ਉਸ ਦੇ ਨਾਨੇ ਦਾ ਆਪ੍ਰੇਸ਼ਨ ਹੋਣਾ ਸੀ, ਇਸੇ ਲਈ ਉਸ ਦੀ ਮਾਂ ਉਸ ਨੂੰ ਆਪਣੇ ਨਾਲ ਪਟਿਆਲਾ ਲੈ ਆਈ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਅੱਜ ਉਸ ਦੇ ਮਾਮਾ ਪੰਕਜ ਜੋ ਕਿ ਡਿਪ੍ਰੈਸ਼ਨ ਦਾ ਮਰੀਜ਼ ਦੱਸਿਆ ਜਾਂਦਾ ਹੈ ਅਤੇ ਅਕਸਰ ਵੀਡੀਓ ਗੇਮ ਖੇਡਣ ਵਿੱਚ ਰੁਝਾ ਰਹਿੰਦਾ ਸੀ, ਨੇ ਕਿਸੇ ਤਿੱਖੇ ਹਥਿਆਰਨੁਮਾ ਸੂਆ ਜਾਂ ਪੇਸ਼ਕਸ਼ ਦੇ ਨਾਲ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਸ਼ੁੱਕਰਵਾਰ ਸਵੇਰੇ ਪੁਲਿਸ ਨੂੰ 11 ਵਜੇ ਸੂਚਨਾ ਮਿਲੀ ਕਿ ਉਕਤ ਬੱਚੀ ਦਾ ਉਸ ਦੇ ਮਾਤਾ ਨੇ ਕਤਲ ਕਰ ਦਿੱਤਾ ਹੈ, ਜਿਸ ਤੋਂ ਬਾਅਦ ਮੌਕੇ ‘ਤੇ ਪੁੱਜੀ ਪੁਲਿਸ ਨੇ ਦੇਖਿਆ ਤਾਂ ਖੂਨ ਨਾਲ ਲੱਥਪਥ ਬੱਚੀ ਦੀ ਲਾਸ਼ ਜ਼ਮੀਨ ‘ਤੇ ਪਈ ਸੀ।
ਲਾਸ਼ ‘ਤੇ ਉੁਸ ਦੇ ਮਾਮੇ ਨੇ ਤੇਜ਼ਧਾਰ ਹਥਿਆਰ ਨਾਲ ਕਈ ਹਮਲੇ ਕੀਤੇ ਹੋਏ ਸਨ। ਫੋਰੈਂਸਿਕ ਟੀਮਾਂ ਨੇ ਵੱਡੀ ਗਿਣਤੀ ਵਿੱਚ ਸਬੂਤ ਇਕੱਠੇ ਕੀਤੇ ਹਨ। ਇਸ ਦੇ ਨਾਲ ਹੀ ਆਰੋਪੀ ਪੰਕਜ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਫਿਲਹਾਲ ਅਗਲੀ ਕਾਰਵਾਈ ਲਈ ਲੜਕੀ ਦੇ ਪਿਤਾ ਨੂੰ ਬੁਲਾਇਆ ਗਿਆ ਹੈ, ਜਿਸ ਦੇ ਬਿਆਨਾਂ ਦੇ ਅਧਾਰ ‘ਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।
ਕੈਨੇਡਾ ਦੀ ਥਾਂ ਨੌਜਵਾਨ ਨੇ ਇਥੇ ਹੀ ਸ਼ੁਰੂ ਕੀਤਾ ਕੰਮ, ਕਹਿੰਦਾ ਉੱਥੇ ਵੀ ਇਹੋ ਕਰਨਾ ਸੀ
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ