ਪਟਿਆਲਾ : ਗੋਲਡ ਮੈਡਲਿਸਟ ਪੁੱਤ ਨੂੰ ਮੋਬਾਇਲ ਚਲਾਉਣ ‘ਤੇ ਝਿੜਕਣਾ ਮਾਂ ਨੂੰ ਪਿਆ ਮਹਿੰਗਾ, ਛੱਤ ਤੋਂ ਦਿੱਤਾ ਧੱਕਾ, ਮੌਤ

0
1464

ਪਟਿਆਲਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਇਕ ਗੋਲਡ ਮੈਡਲਿਸਟ ਹੀ ਮਾਂ ਦੀ ਮੌਤ ਦਾ ਕਾਰਨ ਬਣ ਗਿਆ। ਕੇਸ ਦਰਜ ਹੋਣ ਤੋਂ ਮਾਨਸਿਕ ਤੌਰ ‘ਤੇ ਪਰੇਸ਼ਾਨ ਚੱਲ ਰਹੇ ਗੋਡਲ ਮੈਡਲਿਸਟ ਗੋਬਿੰਦ ਨੇ ਆਪਣੀ ਮਾਂ ਰੀਟਾ ਨੂੰ ਛੱਤ ਤੋਂ ਧੱਕਾ ਮਾਰ ਦਿੱਤਾ। ਮਾਂ ਦੀ ਮੌਤ ਤੋਂ ਬਾਅਦ ਵੱਡੇ ਭਰਾ ਦੇ ਬਿਆਨਾਂ ’ਤੇ ਥਾਣਾ ਤ੍ਰਿਪੜੀ ਪੁਲਿਸ ਨੇ ਉਸ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।

ਸਕੂਲ ‘ਚ ਮੁੱਕੇਬਾਜ਼ੀ ਵਿਚ ਜ਼ਿਲ੍ਹਾ ਪੱਧਰ ’ਤੇ ਖੇਡਦਿਆਂ ਗੋਲਡ ਮੈਡਲ ਹਾਸਲ ਕਰਨ ਵਾਲਾ ਗੋਬਿੰਦ ਬਹਿਲ ਵਾਸੀ ਆਨੰਦ ਨਗਰ ਲੜਾਈ ਦੇ ਕੇਸ ਵਿਚ ਨਾਮਜ਼ਦ ਸੀ। ਥਾਣਾ ਪੁਲਿਸ ਨੇ ਗੋਬਿੰਦ ਖਿਲਾਫ਼ ਮਾਮਲਾ ਦਰਜ ਕੀਤਾ, ਜਿਸ ਤੋਂ ਬਾਅਦ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿਣ ਲੱਗਾ। ਨੌਜਵਾਨ ਦੀ ਹਾਲਤ ਖਰਾਬ ਹੁੰਦੀ ਦੇਖ ਮਾਂ ਇਸਨੂੰ ਲੈ ਕੇ ਵੱਖਰੇ ਤੌਰ ’ਤੇ ਆਨੰਦ ਨਗਰ ਵਿਚ ਰਹਿਣ ਲੱਗੀ। 1 ਦਿਨ ਪਹਿਲਾਂ ਮਾਂ ਰੇਖਾ ਰਾਣੀ ਨੇ ਸਵੇਰ 3 ਵਜੇ ਫੋਨ ਚਲਾਉਂਦਿਆਂ ਦੇਖ ਕੇ ਝਿੜਕ ਦਿੱਤਾ ਤੇ ਬਹਿਸ ਹੋ ਗਈ। ਇਸ ਤੋਂ ਬਾਅਦ ਗੋਬਿੰਦ ਨੇ ਆਪਣੀ ਮਾਂ ਨੂੰ ਛੱਤ ਤੋਂ ਧੱਕਾ ਦੇ ਦਿੱਤਾ।

ਛੱਤ ਤੋਂ ਡਿੱਗਣ ਕਾਰਨ ਰੀਟਾ ਜ਼ਖ਼ਮੀ ਹੋ ਗਈ ਤੇ ਹਸਪਤਾਲ ‘ਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਆਰੋਪੀ ਦੇ ਵੱਡੇ ਭਰਾ ਰਾਜਨ ਬਹਿਲ ਵਾਸੀ ਲਾਹੋਰੀ ਗੇਟ ਦੇ ਬਿਆਨ ’ਤੇ ਮਾਮਲਾ ਦਰਜ ਕੀਤਾ ਹੈ।