ਪਟਿਆਲਾ : ਨਸ਼ੇ ‘ਚ ਧੁੱਤ ਪੁੱਤ ਨੇ ਮਾਂ ਤੇ ਭਰਾ ਦਾ ਕੀਤਾ ਕਤਲ, ਲਾਸ਼ ਦੇ ਟੋਟੇ ਕਰਕੇ ਤੇਲ ਪਾ ਕੇ ਸਾੜਿਆ

0
494

ਪਟਿਆਲਾ/ਪਾਤੜਾਂ | ਇਥੋਂ ਇਕ ਖੌਫਨਾਕ ਖਬਰ ਸਾਹਮਣੇ ਆਈ ਹੈ। ਸਬ-ਡਵੀਜ਼ਨ ਪਾਤੜਾਂ ਦੇ ਪਿੰਡ ਕਾਂਗਥਲਾ ਵਿਖੇ ਨਸ਼ੇੜੀ ਪੁੱਤ ਵੱਲੋਂ 2 ਸਾਥੀਆਂ ਨਾਲ ਮਿਲ ਕੇ ਆਪਣੀ ਮਾਂ ਤੇ ਮਤਰੇਏ ਭਰਾ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।। ਦਿਲ-ਕੰਬਾਊ ਘਟਨਾ ਵਿਚ ਪੁੱਤਰ ਵੱਲੋਂ ਮਾਂ ਦੀ ਲਾਸ਼ ਦੇ ਟੋਟੇ ਕਰਕੇ ਤੇਲ ਪਾ ਕੇ ਫੂਕ ਦਿੱਤਾ ਗਿਆ ਜਦੋਂਕਿ ਭਰਾ ਦੀ ਲਾਸ਼ ਨੂੰ ਡਰੇਨ ਵਿਚ ਸੁੱਟ ਕੇ ਖੁਰਦ-ਬੁਰਦ ਕਰ ਦਿੱਤਾ ਗਿਆ। ਇਸ ਮਾਮਲੇ ਸਬੰਧੀ ਪੁਲਿਸ ਨੇ 3 ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਥਾਣਾ ਸ਼ੁਤਰਾਣਾ ਦੇ ਮੁਖੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਦੌਰਾਨ ਸਾਗਰਾ ਪੁਲ ‘ਤੇ ਪੁਲਿਸ ਪਾਰਟੀ ਨਾਲ ਮੌਜੂਦ ਸੀ ਤਾਂ ਕਾਂਗਥਲਾ ਵਾਸੀ ਭਗਵਾਨ ਸਿੰਘ ਨੇ ਕਿਹਾ ਕਿ ਉਸਦੇ ਤਾਏ ਦੀ ਲੜਕੀ ਜੋ ਪਿੰਡ ਵਿਚ ਵਿਆਹੀ ਹੋਈ ਹੈ, ਦੇ ਗੁਆਂਢੀ ਨੇ ਫੋਨ ‘ਤੇ ਦੱਸਿਆ ਕਿ ਉਨ੍ਹਾਂ ਦੇ ਘਰੇ ਕੁਝ ਸੜ ਰਿਹਾ ਹੈ, ਜਿਸ ‘ਤੇ ਉਹ ਜਦੋਂ ਕੁਝ ਹੋਰ ਵਿਅਕਤੀਆਂ ਨਾਲ ਪਹੁੰਚੇ ਤਾਂ ਉਸ ਦਾ ਭਾਣਜਾ ਗੁਰਵਿੰਦਰ ਸਿੰਘ ਉਨ੍ਹਾਂ ਨੂੰ ਦੇਖ ਕੇ 2 ਦੋਸਤਾਂ ਨਾਲ ਭੱਜ ਗਿਆ।

ਪੁਲਿਸ ਵੱਲੋਂ ਬਿਆਨ ਦਰਜ ਕਰਨ ਮਗਰੋਂ ਮੌਕੇ ਉੱਤੇ ਜਾ ਕੇ ਕੀਤੀ ਮੁੱਢਲੀ ਪੜਤਾਲ ਦੌਰਾਨ ਦੱਸਿਆ ਕਿ ਨਸ਼ੇ ਵਿਚ ਧੁੱਤ ਨੌਜਵਾਨਾਂ ਵੱਲੋਂ ਮਾਂ-ਪੁੱਤ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਨੌਜਵਾਨ ਗੁਰਵਿੰਦਰ ਸਿੰਘ ਅਤੇ ਉਸ ਦੇ 2 ਦੋਸਤਾਂ ਰਜਿੰਦਰ ਸਿੰਘ ਰਾਜਾ ਅਤੇ ਰਣਜੀਤ ਸਿੰਘ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ