ਪਟਿਆਲਾ : ਨਸ਼ਾ ਤਸਕਰਾਂ ਨੇ ਪੁਲਿਸ ਨੂੰ ਵੇਖ ਕੇ ਭਜਾਈ ਗੱਡੀ, ਰਾਹ ਜਾਂਦੇ 2 ਨੋਜਵਾਨਾਂ ਦੀ ਮੌਤ

0
18476

ਪਟਿਆਲਾ | ਸਨੌਰ ਹਲਕੇ ‘ਚ ਪੁਲਿਸ ਨੂੰ ਵੇਖ ਕੇ ਨਸ਼ਾ ਤਸਕਰਾਂ ਨੇ ਤੇਜ਼ ਕੀਤੀ ਗੱਡੀ ਦੀ ਰਫਤਾਰ। ਰਾਹ ਜਾਂਦੇ ਦੋ ਨੌਜਵਾਨਾਂ ‘ਚ ਵੱਜੀ ਕਾਰ। ਇਕ ਨੌਜਵਾਨ ਦੀ ਮੌਕੇ ਤੇ ਹੀ ਹੋਈ ਮੌਤ ਤੇ ਦੂਜੇ ਨੇ ਹਸਪਤਾਲ ਜਾ ਕੇ ਤੋੜਿਆ ਦਮ।

ਮ੍ਰਿਤਕਾਂ ਦੀ ਪਛਾਣ ਜਗੀਰ ਦੇ ਰਮਨਪ੍ਰੀਤ ਅਤੇ ਸੇਵਕ ਸਿੰਘ ਵਜੋਂ ਹੋਈ ਹੈ । ਪਿੰਡ ਰੋਹੜ ਦੇ ਰਹਿਣ ਵਾਲੇ ਨੌਜਵਾਨਾਂ ਦੀ ਉਮਰ 20-22 ਸਾਲ ਦੱਸੀ ਜਾ ਰਹੀ ਹੈ। ਦੋਵੇਂ ਨੌਜਵਾਨ ਚਾਚੇ ਤਾਏ ਦੇ ਲੜਕੇ ਸਨ ।

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਸਦਰ ਗੁਰਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਹਰਪ੍ਰੀਤ ਅਤੇ ਲਵਪ੍ਰੀਤ ਵਜੋਂ ਹੋਈ ਹੈ। ਉਨ੍ਹਾਂ ਪਾਸੋਂ ਇੱਕ ਕੁਇੰਟਲ ਚਾਲੀ ਕਿਲੋ ਡੋਡੇ 10 ਬੋਰੀਆਂ ‘ਚ ਬਰਾਮਦ ਕੀਤੇ ਹਨ ਅਤੇ ਐਕਸ ਯੂ ਵੀ ਗੱਡੀ ਨੂੰ ਵੀ ਇਮਪਾਊਂਡ ਕਰ ਲਿਆ ਗਿਆ ਹੈ।

ਧਾਲੀਵਾਲ ਨੇ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਜੁਲਕਾ ਥਾਣੇ ਵਿੱਚ ਧਾਰਾ 304, 279 IPC ਅਤੇ NDPS ਦੀ ਧਾਰਾ 15 ਹੇਠ ਪਰਚਾ ਵੀ ਦੇ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ਦੂਜੇ ਪਾਸੇ ਪਟਿਆਲਾ ਦੇ ਐੱਸ ਐੱਸ ਪੀ ਦੀਪਕ ਪਾਰਿਕ ਨੇ ਟੈਲੀਫੋਨ ‘ਤੇ ਦੱਸਿਆ ਕਿ ਪਟਿਆਲਾ ਪੁਲੀਸ ਨੇ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਮੁਹਿੰਮ ਵਿੱਢੀ ਹੋਈ ਹੈ ਉਸ ਨੂੰ ਅੰਜਾਮ ਤਕ ਪਹੁੰਚਾ ਕੇ ਹੀ ਦਮ ਲਵੇਗੀ।