ਪਟਿਆਲਾ | ਬੀਤੇ ਦਿਨੀਂ ਪੰਚਾਨੰਦ ਗਿਰੀ ਮਹਾਰਾਜ ਦੀ ਹੋਈ ਮੌਤ ਤੋਂ ਬਾਅਦ ਸ਼ੁਰੂ ਹੋਇਆ ਵਿਵਾਦ ਉਸ ਵੇਲੇ ਪੂਰਾ ਭਖ ਗਿਆ ਜਦੋਂ ਇਕ ਧਿਰ ਵਲੋਂ ਟਰੱਸਟ ਚਲਾਉਣ ਲਈ ਕਾਰਜਕਾਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਅੱਜ ਦੂਜੀ ਧਿਰ ਵਲੋਂ ਗੱਗੀ ਪੰਡਿਤ ਨੂੰ ਹਿੰਦੂ ਤਖ਼ਤ ਦਾ ਗੱਦੀ ਨਸ਼ੀਨ ਥਾਪ ਦਿੱਤਾ ਗਿਆ।
ਇਸ ਮੌਕੇ ਮਾਹੌਲ ਨੂੰ ਦੇਖਦੇ ਹੋਏ ਸ਼ਹਿਰ ਦੇ ਆਰੀਆ ਸਮਾਜ ਸਮੇਤ ਕਈ ਬਾਜ਼ਾਰ ਬੰਦ ਹੋ ਗਏ। ਦੋਨਾਂ ਧਿਰਾਂ ਵਲੋਂ ਕਾਲੀ ਮਾਤਾ ਮੰਦਰ ਵਿਖੇ ਆਪੋ-ਆਪਣੇ ਸਮਰਥਕ ਇਕੱਠੇ ਕੀਤੇ ਹੋਏ ਸਨ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਭਾਰੀ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ।
ਦੱਸ ਦੇਈਏ ਕਿ ਜਗਦਗੁਰੂ ਪੰਚਾਨੰਦ ਗਿਰੀ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਹਿੰਦੂ ਸੁਰੱਖਿਆ ਕਮੇਟੀ ਵੱਲੋਂ ਸ਼੍ਰੀ ਸਰਵੇਸ਼ਵਰ ਨੰਦ ਭੈਰਵ ਜੀ ਨੂੰ ਹਿੰਦੂ ਤਖਤ ਦਾ ਧਾਰਮਿਕ ਮੁਖੀ ਅਤੇ ਜਗਦਗੁਰੂ ਪੰਚਾਨੰਦ ਗਿਰੀ ਜੀ ਦੀ ਭੈਣ ਬੀਨਾ ਕੁਮਾਰੀ ਨੂੰ ਨਿਯੁਕਤ ਕੀਤਾ ਗਿਆ ਹੈ। ਜਦਕਿ ਸਵਾਮੀ ਗੰਗੇਸ਼ਵਰ ਪੁਰੀ ਜੀ ਨੇ ਵੀ ਇਸ ਤੋਂ ਪਹਿਲਾਂ ਜਗਦਗੁਰੂ ਪੰਚਾਨੰਦ ਗਿਰੀ ਜੀ ਦੇ ਪਰਮ ਚੇਲੇ ਹੋਣ ਦਾ ਦਾਅਵਾ ਕਰ ਕੇ ਗੱਦੀ ਸੰਭਾਲੀ ਸੀ।