ਪਠਾਨਕੋਟ 19 ਗੁਰਦਾਸਪੁਰ 13, ਕੁੱਲ 32 ਨਵੇਂ ਮਾਮਲੇ ਆਏ ਸਾਹਮਣੇ

0
2626

ਗੁਰਦਾਸਪੁਰ/ਪਠਾਨਕੋਟ . ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਹੀ ਜਿਲ੍ਹੇ ਪਠਾਨਕੋਟ ਵਿਚ 19 ਤੇ ਗੁਰਦਾਸਪੁਰ ਵਿਚ 13 ਨਵੇਂ ਮਾਮਲੇ ਸਾਹਮਣੇ ਆਏ ਹਨ। ਪਠਾਨਕੋਟ ਦੇ ਨਵੇਂ ਆਏ ਮਾਮਲਿਆਂ ਵਿਚ ਇਕ ਐਸਐਚਓ ਵੀ ਸ਼ਾਮਲ ਹੈ, ਜੋ ਪਠਾਨਕੋਟ ਸਿਟੀ ਡਿਵੀਜ਼ਨ ਨੰਬਰ 1 ਵਿਚ ਤੈਨਾਤ ਹੈ।

ਗੁਰਦਾਸਪੁਰ ਦੇ ਸਿਵਲ ਸਰਜਨ ਡਾ. ਕਿਸ਼ਨ ਚੰਦ ਨੇ ਦੱਸਿਆ ਕਿ ਇਹ ਸਾਰੇ ਮਾਮਲੇ ਪੁਰਾਣੇ ਮਰੀਜਾਂ ਦੇ ਸੰਪਰਕ ਵਾਲੇ ਹਨ। ਉਹਨਾਂ ਦੱਸਿਆ ਕਿ ਇਹਨਾਂ ਕੇਸਾਂ ਦੇ ਆਉਣ ਨਾਲ ਜਿਲ੍ਹੇ ਵਿਚ ਕੇਸਾਂ ਦੀ ਗਿਣਤੀ 27 ਹੋ ਗਈ ਹੈ ਤੇ ਪਠਾਨਕੋਟ ਵਿਚ ਮਰੀਜਾਂ ਦੀ ਸੰਖਿਆ 52 ਹੋ ਗਈ ਹੈ। ਦੋਵਾਂ ਧਿਰਾਂ ਦੇ ਸਿਹਤ ਵਿਭਾਗ ਨੇ ਕਿਹਾ ਕਿ ਲੋਕਾਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਦੀ ਵਰਤੋਂ ਕਰਨ ਦੇ ਨਾਲ ਨਾਲ ਸਮਾਜਿਕ ਦੂਰੀ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ।