ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਦਾ ਪਾਸਪੋਰਟ ਜਲੰਧਰ ਪੁਲਿਸ ਨੇ ਕੀਤਾ ਜ਼ਬਤ

0
236

ਜਲੰਧਰ | ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਦਾ ਪਾਸਪੋਰਟ ਜਲੰਧਰ ਪੁਲਿਸ ਵਲੋਂ ਜ਼ਬਤ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਦੇ ਚਾਚਾ ਨੇ ਪੰਜਾਬ ਪੁਲਿਸ ਦੇ ਸਾਹਮਣੇ ਸਿਰੰਡਰ ਕਰ ਦਿੱਤਾ ਸੀ। ਉਨ੍ਹਾਂ ਤੋਂ ਹਥਿਆਰ ਤੇ ਕੈਸ਼ ਵੀ ਬਰਾਮਦ ਹੋਏ ਸਨ। ਮਹਿਤਪੁਰ ‘ਚ ਜਦੋਂ ਪੰਜਾਬ ਪੁਲਿਸ ਵਲੋਂ ਅੰਮ੍ਰਿਤਪਾਲ ਸਿੰਘ ਨੂੰ ਘੇਰਾ ਪਾਇਆ ਗਿਆ ਸੀ ਤਾਂ ਇਹ ਵੀ ਉਸ ਦੇ ਨਾਲ ਹੀ ਫਰਾਰ ਹੋਇਆ ਸੀ।