ਦੁਬਈ ਤੋਂ ਆ ਰਿਹਾ ਯਾਤਰੀ 53 ਲੱਖ ਦੇ ਗੋਲਡ ਸਮੇਤ ਕਾਬੂ, ਪੜ੍ਹੋ ਕਿਵੇਂ ਲੁਕੋਏ ਸਨ ਸਰੀਰ ‘ਚ ਕੈਪਸੂਲ

0
575

ਕੇਰਲ | ਕੋਚੀ ਹਵਾਈ ਅੱਡੇ ‘ਤੇ ਦੁਬਈ ਤੋਂ ਆ ਰਹੇ ਇਕ ਯਾਤਰੀ ਕੋਲੋਂ 53 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਗਿਆ। ਯਾਤਰੀ ਨੇ ਸਰੀਰ ਦੇ ਅੰਦਰ ਸੋਨੇ ਦੇ 4 ਕੈਪਸੂਲ ਛੁਪਾਏ ਸਨ। ਕਸਟਮ ਅਧਿਕਾਰੀ ਨੂੰ ਯਾਤਰੀ ‘ਤੇ ਸ਼ੱਕ ਹੋਣ ‘ਤੇ ਤਲਾਸ਼ੀ ਹੋਈ ਤਾਂ ਫੜਿਆ ਗਿਆ। ਸ਼ੱਕੀ ਗਤੀਵਿਧੀ ਕਰਕੇ ਅਧਿਕਾਰੀਆਂ ਨੇ ਤੁਰੰਤ ਯਾਤਰੀ ਦੀ ਭਾਲ ਸ਼ੁਰੂ ਕਰ ਦਿੱਤੀ।

Five Arrested For Cheating People In Jammu - Jammu Kashmir Latest News |  Tourism | Breaking News J&K

ਤਲਾਸ਼ੀ ਦੌਰਾਨ ਯਾਤਰੀ ਡਰ ਗਿਆ। ਸਰੀਰ ‘ਚ ਲੁਕੋਏ ਸੋਨੇ ਦਾ ਪਤਾ ਲੱਗਣ ‘ਤੇ ਗ੍ਰਿਫਤਾਰ ਕਰ ਲਿਆ ਗਿਆ। ਫੜੇ ਗਏ ਮੁਲਜ਼ਮ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਰੈਕੇਟ ਦੀ ਤਾਰ ਕਿੱਥੋਂ ਤਕ ਜੁੜੀ ਹੈ।