ਪ੍ਰਤਾਪ ਬਾਜਵਾ ਦਾ ਸਵਾਲ- ਬੋਲੇ, ਭਗਵੰਤ ਮਾਨ ਦੀ ਸੁਰੱਖਿਆ ਲਈ 820 ਮੁਲਾਜ਼ਮ ਤੇ ਕੇਜਰੀਵਾਲ ਕੋਲ ਪੰਜਾਬ ਦੇ 82 ਕਮਾਂਡੋ ਕਿਉਂ?

0
7661

ਮਾਨਸਾ | ਪੰਜਾਬੀ ਇੰਡਸਟਰੀ ਦੀ ਬਹੁਤ ਹੀ ਮਸ਼ਹੂਰ ਸ਼ਖਸੀਅਤ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਜੱਦੀ ਪਿੰਡ ਮੂਸੇਵਾਲਾ ਵਿਚ ਸਿੱਧੂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਕਈ ਸਿਆਸੀ ਸ਼ਖਸੀਅਤਾਂ ਦਾ ਪੁੱਜਣਾ ਜਾਰੀ ਹੈ।

ਅੱਜ ਪੰਜਾਬ ਵਿਧਾਨਸਭਾ ‘ਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਸਿੱਧੂ ਮੂਸੇਵਾਲਾ ਦੇ ਪਿੰਡ ਪੁੱਜੇ। ਬਾਜਵਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪ ਸਰਕਾਰ ਦੀ ਜੰਮ ਕੇ ਆਲੋਚਨਾ ਕੀਤੀ।

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੀਐੱਮ ਭਗਵੰਤ ਮਾਨ ਦੀ ਸੁਰੱਖਿਆ ਵਿਚ 820 ਤੋਂ ਜਿਆਦਾ ਪੁਲਸ ਮੁਲਾਜਮ ਤਾਇਨਾਤ ਹਨ। ਕੀ ਉਹ ਸਿਰਫ 400 ਮੁਲਾਜਮ ਨਹੀਂ ਸਨ ਰੱਖ ਸਕਦੇ।

ਬਾਜਵਾ ਨੇ ਕਿਹਾ ਕਿ ਪੰਜਾਬ ਵਿਚ ਵੀਆਈਪੀ ਸੁਰੱਖਿਆ ਵਿਚ ਲੱਗੇ ਮੁਲਾਜਮਾਂ ਦੀ ਕਟੌਤੀ ਕਰਨ ਤੋਂ ਪਹਿਲਾਂ ਭਗਵੰਤ ਮਾਨ ਨੂੰ ਇਹ ਦੱਸਣਾ ਚਾਹੀਦਾ ਸੀ ਕਿ ਪੰਜਾਬ ਦੇ 82 ਕਮਾਂਡੋ ਕੇਜਰੀਵਾਲ ਦੀ ਸੇਵਾ ਵਿਚ ਕਿਉਂ ਲਗਾਏ ਹਨ।

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਸੀਐੱਮ ਚਾਹੁਣ ਤਾਂ ਇਕ ਹਫਤੇ ਵਿਚ ਗੈਂਗਸਟਰਸ ਨੂੰ ਖਤਮ ਕਰ ਸਕਦੇ ਹਨ। ਜਦੋਂ ਤੱਕ ਪੰਜਾਬ ਦੇ ਸੀਐੱਮ ਦੀ ਵਾਗਡੋਰ ਦਿੱਲੀ ਦੇ ਹੱਥਾਂ ਵਿਚ ਹੈ, ਓਨਾ ਚਿਰ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿਣਗੀਆਂ।

ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਮੌਕੇ ਪਹੁੰਚਣ ਵਾਲੇ ਸੀਐੱਮ ਲਈ ਕੀ ਮਾਨਸਾ ਜਿਲੇ ਵਿਚ ਪੈਂਦਾ ਸਿੱਧੂ ਮੂਸੇਵਾਲਾ ਦਾ ਪਿੰਡ ਜਿਆਦਾ ਦੂਰ ਸੀ। ਬਾਜਵਾ ਨਾ ਕਿਹਾ ਕਿ ਕੀ ਸੀਐੱਮ ਮਾਨ ਹੈਲੀਕਾਪਟਰ ਰਾਹੀਂ ਸਿੱਧੂ ਦੇ ਪਿੰਡ ਨਹੀਂ ਸੀ ਜਾ ਸਕਦੇ। ਉਨ੍ਹਾਂ ਕਿਹਾ ਕਿ ਸਿੱਧੂ ਇਕ ਯੂਥ ਆਈਕਨ ਸਨ। ਉਨ੍ਹਾਂ ਦਾ ਮਰਡਰ ਹੋਣਾ ਕੋਈ ਛੋਟੀ ਗੱਲ ਨਹੀਂ ਸੀ।