ਚਲਦੀ ਟਰੇਨ ਦੇ AC ਡੱਬੇ ‘ਚੋਂ ਧੂੰਆਂ ਨਿਕਲਣ ‘ਤੇ ਮੁਸਾਫਿਰਾਂ ‘ਚ ਫੈਲੀ ਦਹਿਸ਼ਤ, ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚੀ

0
1167

ਹੁਸ਼ਿਆਰਪੁਰ, 30 ਸਤੰਬਰ | ਹੁਸ਼ਿਆਰਪੁਰ ਦੇ ਟਾਂਡਾ ‘ਚ ਚੱਲਦੀ ਟਰੇਨ ਦੇ ਏਸੀ ਡੱਬੇ ‘ਚੋਂ ਧੂੰਆਂ ਨਿਕਲਣ ਕਾਰਨ ਮੁਸਾਫਿਰਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਲਾਂਕਿ ਧੂੰਆਂ ਅੱਗ ਕਾਰਨ ਨਹੀਂ ਸਗੋਂ ਬਰੇਕ ਰਬੜ ਦੇ ਟੁੱਟਣ ਕਾਰਨ ਨਿਕਲ ਰਿਹਾ ਸੀ। ਮੌਕੇ ‘ਤੇ ਟਰੇਨ ਅੰਦਰ ਮੌਜੂਦ ਕਰਮਚਾਰੀਆਂ ਨੇ ਤੁਰੰਤ ਅੱਗ ਬੁਝਾਊ ਯੰਤਰਾਂ ਦੀ ਮਦਦ ਨਾਲ ਧੂੰਏਂ ਨੂੰ ਬੁਝਾ ਦਿੱਤਾ ਅਤੇ ਟਰੇਨ ਮੁੜ ਆਪਣੇ ਰਸਤੇ ‘ਤੇ ਚੱਲ ਪਈ।

ਦੱਸ ਦਈਏ ਕਿ ਧੂੰਆਂ ਨਿਕਲਣ ਤੋਂ ਬਾਅਦ ਟਰੇਨ ‘ਚ ਸਫਰ ਕਰ ਰਹੇ ਮੁਸਾਫਿਰਾਂ ਨੂੰ ਸਾਹ ਲੈਣ ‘ਚ ਦਿੱਕਤ ਆਉਣ ਲੱਗੀ, ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਨੇੜਲੇ ਸਟੇਸ਼ਨ ਮਾਸਟਰ ਨੂੰ ਦਿੱਤੀ ਗਈ। ਇਸ ਤੋਂ ਬਾਅਦ ਇਲਾਕੇ ਦੀ ਫਾਇਰ ਬ੍ਰਿਗੇਡ ਦੀ ਟੀਮ ਵੀ ਜਾਂਚ ਲਈ ਮੌਕੇ ‘ਤੇ ਪਹੁੰਚ ਗਈ। ਟਰੇਨ ਦੇ ਬੀ-5 ਕੋਚ ‘ਚੋਂ ਧੂੰਆਂ ਨਿਕਲ ਰਿਹਾ ਸੀ।