Panchayat samti : DDPO ਵੇਖਣਗੇ ਪੰਚਾਇਤਾਂ ਦਾ ਕੰਮ, ਪੰਜਾਬ ਸਰਕਾਰ ਨੇ ਪੰਚਾਇਤ ਸੰਮਤੀਆਂ ਕੀਤੀਆਂ ਭੰਗ

0
4886

ਪੰਜਾਬ, 13 ਸਤੰਬਰ | ਸਰਕਾਰ ਦੇ ਵੱਲੋਂ ਸੂਬੇ ਦੀਆਂ ਪੰਚਾਇਤ ਸੰਮਤੀਆਂ ਨੂੰ ਭੰਗ ਕਰ ਦਿੱਤਾ ਗਿਆ ਹੈ। ਇਸ ਸੰਬੰਧ ਵਿੱਚ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰ ਕੇ ਸੂਚਿਤ ਕੀਤਾ ਗਿਆ ਹੈ। ਸੂਬੇ ਦੀਆਂ 74 ਪੰਚਾਇਤ ਸੰਮਤੀਆਂ ਦਾ ਕਾਰਜਕਾਲ 10 ਸਤੰਬਰ ਨੂੰ ਖਤਮ ਹੋ ਚੁੱਕਾ ਹੈ।

ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ 72 ਪੰਚਾਇਤ ਸੰਮਤੀਆਂ ਨੂੰ ਭੰਗ ਕਰ ਦਿੱਤਾ ਗਿਆ ਹੈ। ਹੁਣ ਚੇਅਰਮੈਨਾਂ ਦੀ ਥਾਂ ਉਪਰ ਡੀਡੀਪੀਓ ਨੂੰ ਪ੍ਰਬੰਧਕ ਲਾਇਆ ਗਿਆ ਹੈ। ਹੁਣ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪੰਚਾਇਤੀ ਚੋਣਾਂ ਜਲਦ ਹੋ ਸਕਦੀਆਂ ਹਨ। ਜਿਨ੍ਹਾਂ ਪੰਚਾਇਤ ਸੰਮਤੀਆਂ ਨੂੰ ਭੰਗ ਕੀਤਾ ਗਿਆ ਹੈ, ਉਨ੍ਹਾਂ ਦੀ ਟਰਮ ਅਗਸਤ ਮਹੀਨੇ ਤੋਂ 10 ਸਤੰਬਰ ਤੱਕ ਦੀ ਬਣਦੀ ਸੀ। ਇਸ ਲਈ ਹੁਣ ਇਨ੍ਹਾਂ ਦੀਆਂ ਚੋਣਾਂ ਕਰਵਾਉਣੀਆਂ ਜਾਂ ਕੰਮ ਕਾਰ ਚਲਾਉਣ ਦੇ ਲਈ ਪ੍ਰਸ਼ਾਸਕ ਲਗਾਉਣਾ ਜਰੂਰੀ ਹੋ ਗਿਆ ਸੀ।

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਜਲਦ ਹੀ ਗ੍ਰਾਮ ਪੰਚਾਇਤ ਚੋਣਾਂ ਦੇ ਨਾਲ ਹੀ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਕਰਵਾ ਸਕਦੀ ਹੈ। ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਵੀ ਪੁੱਜਿਆ ਹੋਇਆ ਹੈ।