ਮੋਹਾਲੀ | ਸਪਾ ਸੈਂਟਰ ਦੀ ਆੜ ਵਿਚ ਦੇਹ ਵਪਾਰ ਦਾ ਧੰਦਾ ਕਰਨ ਦੇ ਦੋਸ਼ ਹੇਠ ਇਕ ਸੈਲੂਨ ਸੰਚਾਲਕ ਖਿਲਾਫ ਮਾਮਲਾ ਦਰਜ ਹੋਇਆ ਹੈ। ਜਾਣਕਾਰੀ ਦਿੰਦਿਆਂ ਢਕੋਲੀ ਪੁਲਿਸ ਥਾਣਾ ਮੁਖੀ ਸਿਮਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜ਼ੀਰਕਪੁਰ ਦੇ ਪੁਰਾਣੇ ਕਾਲਕਾ ਰੋਡ ‘ਤੇ ਸਥਿਤ ਇਕ ਸੈਲੂਨ ਦੇ ਸੰਚਾਲਕ ਪ੍ਰਸਨਜੀਤ ਦੱਤਾ ਪੁੱਤਰ ਅਸ਼ੋਕ ਕੁਮਾਰ ਦੱਤਾ ਵਾਸੀ ਬੁੜੈਲ ਚੰਡੀਗੜ੍ਹ ਵੱਲੋਂ ਕੰਮ ਕਰਦੀਆਂ ਲੜਕੀਆਂ ਤੋਂ ਮਸਾਜ ਦੀ ਆੜ ਵਿਚ ਦੇਹ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਹੈ, ਜਿਸ ‘ਤੇ ਪੁਲਿਸ ਨੇ ਸੈਲੂਨ ਦੇ ਸੰਚਾਲਕ ‘ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।