ਫੇਸਬੁੱਕ ‘ਤੇ ਪਾਕਿਸਤਾਨ ਦੀ ਕੁੜੀ ਨੂੰ ਗੁਰਦਾਸਪੁਰ ਦੇ ਮੁੰਡੇ ਨਾਲ ਹੋਇਆ ਪਿਆਰ, ਭਾਰਤ ਸਰਕਾਰ ਨੇ ਵਿਆਹ ਕਰਵਾਉਣ ਲਈ ਦਿੱਤਾ ਸਪੈਸ਼ਲ ਵੀਜ਼ਾ

0
1983

ਕਾਦੀਆਂ | ਕਰਾਚੀ (ਪਾਕਿਸਤਾਨ) ਦੀ ਰਹਿਣ ਵਾਲੀ ਸੁਮਨ ਰੈਨੀਤਾਲ ਨੂੰ ਫੇਸਬੁੱਕ ‘ਤੇ ਭਾਰਤ ਦੇ ਅਮਿਤ ਨਾਲ ਪਿਆਰ ਹੋ ਗਿਆ ਅਤੇ ਗੱਲ ਵਿਆਹ ਤੱਕ ਪਹੁੰਚ ਗਈ।

ਦੋਵਾਂ ਦੇ ਪਰਿਵਾਰਾਂ ਨੇ ਇਕ-ਦੂਜੇ ਨੂੰ ਪਸੰਦ ਵੀ ਕਰ ਲਿਆ ਪਰ ਕੋਰੋਨਾ ਕਰਕੇ ਬਾਰਡਰ ਬੰਦ ਹੋਣ ਕਾਰਨ ਸੁਮਨ ਨੂੰ ਵੀਜ਼ਾ ਨਹੀਂ ਮਿਲ ਰਿਹਾ ਸੀ। ਦੋਵਾਂ ਪਰਿਵਾਰਾਂ ਨੇ ਸੋਚਿਆ ਕਿ ਸ਼ਾਇਦ ਹੀ ਵਿਆਹ ਹੋਵੇ।

ਇਸ ਦੌਰਾਨ ਅਮਿਤ ਨੇ ਕਾਦੀਆਂ ਦੇ ਮਕਬੂਲ ਅਹਿਮਦ ਨਾਲ ਸੰਪਰਕ ਕਰਕੇ ਸੁਮਨ ਨੂੰ ਭਾਰਤ ਦਾ ਵੀਜ਼ਾ ਦਿਵਾਉਣ ‘ਚ ਮਦਦ ਕੀਤੀ। ਲੰਬੀ ਪ੍ਰਕਿਰਿਆ ਚੱਲੀ।

ਸੁਮਨ ਦੇ ਘਰ ਵਾਲਿਆਂ ਨੇ 1 ਅਪ੍ਰੈਲ 2021 ਨੂੰ ਵੀਜ਼ਾ ਲਈ ਅਪਲਾਈ ਕਰ ਦਿੱਤਾ। ਸਾਰੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਭਾਰਤ ਸਰਕਾਰ ਨੇ ਉਸ ਨੂੰ ਵਿਆਹ ਦੇੇ ਲਈ ਸਪੈਸ਼ਲ ਵੀਜ਼ਾ ਭੇਜਿਆ, ਜਿਸ ਕਰਕੇ ਸੁਮਨ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ।

ਅਮਿਤ ਨੇ ਭਾਰਤ ਸਰਕਾਰ ਦਾ ਕੀਤਾ ਧੰਨਵਾਦ

ਅਮਿਤ ਕੁਮਾਰ ਪੁੱਤਰ ਰਮੇਸ਼ ਕੁਮਾਰ ਜ਼ਿਲਾ ਗੁਰਦਾਸਪੁਰ ਦੇ ਇਲਾਕੇ ਹਰਗੋਬਿੰਦਪੁਰ ਦੇ ਰਹਿਣ ਵਾਲੇਨੇ ਵੀ ਭਾਰਤ ਸਰਕਾਰ ਦਾ ਧੰਨਵਾਦ ਕੀਤਾ, ਜਿਸ ਨੇ ਸੁਮਨ ਨੂੰ ਭਾਰਤ ਦਾ ਵੀਜ਼ਾ ਦੇਣ ਦੀ ਮਨਜ਼ੂਰੀ ਦਿੱਤੀ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈhttps://t.me/punjabibulletin)