ਦਰਦਨਾਕ : ਟਾਇਰ ਫਟਣ ਨਾਲ ਪਲਟੀ ਸਕਾਰਪੀਓ, 3 ਭਰਾਵਾਂ ਦੀ ਮੌਤ, 1 ਭਰਾ ਦਾ ਅਗਲੇ ਮਹੀਨੇ ਰੱਖਿਆ ਸੀ ਵਿਆਹ

0
737

ਰਾਜਸਥਾਨ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਫਿਰ ਦਰਦਨਾਕ ਸੜਕ ਹਾਦਸਾ ਸਾਹਮਣੇ ਆਇਆ ਹੈ, ਜਿਥੇ ਜ਼ਿਲੇ ਦੇ ਸਦਰ ਥਾਣਾ ਖੇਤਰ ‘ਚ ਮਿਠੜਾ ਅੰਦਾਨੀ ਕੀ ਢਾਣੀ ਨੇੜੇ ਮੰਗਲਵਾਰ ਦੇਰ ਰਾਤ ਕਾਰ ਪਲਟਣ ਨਾਲ 3 ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਤਿੰਨੇ ਭਰਾ ਸਕਾਰਪੀਓ ਕਾਰ ਵਿਚ ਆਪਣਾ ਕੰਮ ਨਿਪਟਾ ਕੇ ਪਿੰਡ ਵਾਪਸ ਆ ਰਹੇ ਸਨ ਕਿ ਕਾਰ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਰਸਤੇ ‘ਚ ਕਾਰ ਦਾ ਟਾਇਰ ਫਟ ਗਿਆ, ਜਿਸ ਕਾਰਨ ਇਹ ਬੇਕਾਬੂ ਹੋ ਕੇ ਪਲਟ ਗਈ, ਜਿਸ ਤੋਂ ਬਾਅਦ 2 ਭਰਾਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਤੀਜੇ ਦੀ ਹਸਪਤਾਲ ‘ਚ ਮੌਤ ਹੋ ਗਈ। ਇਨ੍ਹਾਂ ‘ਚੋਂ ਇਕ ਦਾ ਅਗਲੇ ਮਹੀਨੇ ਵਿਆਹ ਹੋਣਾ ਸੀ।

ਘਟਨਾ ਤੋਂ ਬਾਅਦ ਮ੍ਰਿਤਕ ਦੇ ਵਾਰਸਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ। ਦੱਸ ਦਈਏ ਕਿ ਮ੍ਰਿਤਕਾਂ ਵਿਚ 2 ਚਚੇਰੇ ਭਰਾ ਸਨ। ਟਾਇਰ ਫਟਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਪਲਟ ਗਈ ਤੇ 3 ਭਰਾਵਾਂ ਦੀ ਮੌਤ ਹੋ ਗਈ।

ਦੂਜੇ ਪਾਸੇ ਮ੍ਰਿਤਕ ਦੇ ਭਰਾਵਾਂ ਵਿਚੋਂ ਖੰਗਰ ਸਿੰਘ ਦਾ ਵਿਆਹ 22 ਮਈ ਨੂੰ ਹੋਣਾ ਸੀ ਪਰ ਹੁਣ ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪ੍ਰੇਮ ਸਿੰਘ ਅਤੇ ਸ਼ਿਆਮ ਸਿੰਘ ਦੋਵੇਂ ਚਚੇਰੇ ਭਰਾ ਸਨ ।