ਨਿਊਜ਼ੀਲੈਂਡ ’ਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ; 5 ਸਾਲ ਪਹਿਲਾਂ ਵਿਦੇਸ਼ ਗਿਆ ਸੀ ਜੋਬਨ ਸਿੰਘ

0
4446

ਫਤਿਹਗੜ੍ਹ ਚੂੜੀਆਂ, 28 ਅਕਤੂਬਰ | ਇਥੋਂ ਦੇ ਪਿੰਡ ਖਹਿਰਾ ਕਲਾਂ ਦੇ ਨੌਜਵਾਨ ਜੋਬਨ ਸਿੰਘ ਦੀ ਨਿਊਜ਼ੀਲੈਂਡ ਵਿਚ ਮੌਤ ਹੋ ਗਈ। ਇਹ ਨੌਜਵਾਨ ਫਰਵਰੀ 2019 ’ਚ ਨਿਊਜ਼ੀਲੈਂਡ ਦੇ ਆਕਲੈਂਡ ਗਿਆ ਸੀ, ਜਿਸ ਦੀ 8 ਅਕਤੂਬਰ ਨੂੰ ਪਰਿਵਾਰ ਨਾਲ ਆਖ਼ਰੀ ਵਾਰ ਫੋਨ ’ਤੇ ਗੱਲ ਹੋਈ ਸੀ।

ਪਰਿਵਾਰ ਨੇ ਵਾਰ-ਵਾਰ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ। ਐੱਸਐੱਸਪੀ ਬਟਾਲਾ ਦਫ਼ਤਰ ਵਿਖੇ ਨਿਊਜ਼ੀਲੈਂਡ ਤੋਂ ਮੇਲ ਆਈ ਹੈ ਕਿ ਜੋਬਨ ਸਿੰਘ ਦੀ 14 ਅਕਤੂਬਰ ਨੂੰ ਮੌਤ ਹੋ ਗਈ ਸੀ। ਥਾਣਾ ਘਣੀਆਂ ਕੇ ਬਾਂਗਰ ਤੋਂ ਪਿੰਡ ਦੇ ਸਰਪੰਚ ਹਕੂਮਤ ਰਾਏ ਨੂੰ ਵੀ ਫੋਨ ਆਇਆ ਕਿ ਜੋਬਨ ਦੀ ਨਿਊਜ਼ੀਲੈਂਡ ਵਿਚ ਮੌਤ ਹੋ ਗਈ ਹੈ।