ਨਵਾਂਸ਼ਹਿਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਪੜ੍ਹਨ, ਰੋਜ਼ਗਾਰ ਅਤੇ ਚੰਗੇ ਭਵਿੱਖ ਲਈ ਵਿਦੇਸ਼ਾਂ ‘ਚ ਜਾਂਦੀ ਹੈ ਤਾਂ ਜੋ ਮਿਹਨਤ-ਮਜ਼ਦੂਰੀ ਕਰਕੇ ਆਪਣੇ ਭਵਿੱਖ ਨੂੰ ਸੁਨਹਿਰਾ ਬਣਾ ਸਕਣ। ਮਾਮਲਾ ਪਿੰਡ ਲੋਧੀਪੁਰ ਤੋਂ ਸਾਹਮਣੇ ਆਇਆ ਹੈ। ਜਿਥੋਂ ਦਾ ਜੰਮਪਲ ਨਵਦੀਪ ਕੁਮਾਰ (21) ਪੁੱਤਰ ਤਿਲਕ ਰਾਜ ਜੋ ਕਿ ਇਕ ਸਾਲ ਪਹਿਲਾਂ ਗ੍ਰੀਸ ’ਚ ਰੁਜ਼ਗਾਰ ਖ਼ਾਤਰ ਗਿਆ ਸੀ, ਦੀ ਅਚਾਨਕ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਾਲੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਖਬਰ ਮਿਲਣ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ। ਇਸ ਮੌਕੇ ਮ੍ਰਿਤਕ ਨਵਦੀਪ ਕੁਮਾਰ ਦੇ ਚਾਚਾ ਜਗਜੀਤ ਰਾਮ ਪੰਚ ਨੇ ਦੱਸਿਆ ਕਿ ਨਵਦੀਪ ਕੁਮਾਰ ਦੀ ਮ੍ਰਿਤਕ ਦੇਹ ਨੂੰ ਜਲਦੀ ਪਿੰਡ ਲੋਧੀਪੁਰ ਲਿਆ ਕੇ ਅੰਤਿਮ ਸੰਸਕਾਰ ਕਰਵਾਇਆ ਜਾਵੇਗਾ।