ਦਰਦਨਾਕ ਹਾਦਸੇ ! ਦਿੱਲੀ ‘ਚ ਬਿਰਧ ਆਸ਼ਰਮ ‘ਚ ਅੱਗ ਲਗਣ ਕਾਰਨ 2 ਬਜ਼ੁਰਗਾਂ ਦੀ ਮੌਤ, ਹਨੂੰਮਾਨਗੜ੍ਹ ‘ਚ ਸੜਕ ਹਾਦਸੇ ‘ਚ 5 ਲੋਕਾਂ ਦੀ ਮੌਤ

0
648

ਨੈਸ਼ਨਲ ਡੈਸਕ | ਨਵੇਂ ਸਾਲ ਨੂੰ ਲੈ ਕੇ ਹਰ ਪਾਸੇ ਉਤਸ਼ਾਹ ਹੈ ਪਰ ਕਈ ਥਾਵਾਂ ਤੋਂ ਬੁਰੀ ਖ਼ਬਰਾਂ ਆ ਰਹੀਆਂ ਹਨ। ਦਿੱਲੀ ਦੇ ਬਿਰਧ ਆਸ਼ਰਮ ‘ਚ ਅੱਗ ਲੱਗਣ ਕਾਰਨ 2 ਬਜ਼ੁਰਗਾਂ ਦੀ ਮੌਤ ਹੋ ਗਈ, ਜਦਕਿ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲੇ ‘ਚ ਕਾਰ ਅਤੇ ਟਰੱਕ ਦੀ ਟੱਕਰ ‘ਚ 5 ਲੋਕਾਂ ਦੀ ਮੌਤ ਹੋ ਗਈ।

2 ਬਜ਼ੁਰਗਾਂ ਦੀ ਦਮ ਘੁੱਟਣ ਨਾਲ ਮੌਤ
ਦਿੱਲੀ ਦੇ ਗ੍ਰੇਟਰ ਕੈਲਾਸ਼ ਪਾਰਟ 2 ਇਲਾਕੇ ਵਿੱਚ ਅੱਜ ਸਵੇਰੇ ਇੱਕ ਬਿਰਧ ਆਸ਼ਰਮ ਵਿੱਚ ਅੱਗ ਲੱਗ ਗਈ। ਦਮ ਘੁੱਟਣ ਕਾਰਨ 2 ਬਜ਼ੁਰਗਾਂ ਦੀ ਮੌਤ ਹੋ ਗਈ। 13 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜਦਕਿ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੈ । ਮੀਡੀਆ ਰਿਪੋਰਟਾਂ ਮੁਤਾਬਕ ਤੀਜੀ ਮੰਜ਼ਿਲ ਜਿੱਥੇ ਅੱਗ ਲੱਗੀ, ਉਸ ਦਾ ਨਾਂ ਅੰਤਰਾ ਕੇਅਰ ਫਾਰ ਸੀਨੀਅਰਜ਼ ਹੈ, ਜੋ ਬਜ਼ੁਰਗਾਂ ਲਈ ਹਸਪਤਾਲ ਕਮ ਕੇਅਰ ਹੋਮ ਹੈ।

ਰਾਜਸਥਾਨ ਦੇ ਹਨੂੰਮਾਨਗੜ੍ਹ ‘ਚ ਸੜਕ ਹਾਦਸੇ ‘ਚ 5 ਲੋਕਾਂ ਦੀ ਮੌਤ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲੇ ‘ਚ ਕਾਰ ਅਤੇ ਟਰੱਕ ਦੀ ਟੱਕਰ ‘ਚ 5 ਨੌਜਵਾਨਾਂ ਦੀ ਮੌਤ ਹੋ ਗਈ ਅਤੇ 1 ਗੰਭੀਰ ਜ਼ਖਮੀ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਪੁਲਸ ਨੇ ਦੱਸਿਆ ਕਿ ਘਟਨਾ ਸ਼ਨੀਵਾਰ ਰਾਤ ਕਰੀਬ 11 ਵਜੇ ਦੀ ਹੈ। ਜਦੋਂ ਪੁਲਸ ਮੌਕੇ ‘ਤੇ ਪਹੁੰਚੀ ਤਾਂ ਉਥੇ ਪੂਰੀ ਤਰ੍ਹਾਂ ਨੁਕਸਾਨੀ ਹੋਈ ਕਾਰ ਮਿਲੀ। ਪੁਲਿਸ ਨੇ ਕਾਰ ‘ਚ ਬੈਠੇ 6 ਨੌਜਵਾਨਾਂ ਨੂੰ ਬਾਹਰ ਕੱਢ ਕੇ ਪੱਲੂ ਹਸਪਤਾਲ ਪਹੁੰਚਾਇਆ। ਜਾਂਚ ਤੋਂ ਬਾਅਦ ਡਾਕਟਰ ਨੇ 5 ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ 1 ਨੌਜਵਾਨ ਨੂੰ ਗੰਭੀਰ ਹਾਲਤ ‘ਚ ਬੀਕਾਨੇਰ ਰੈਫਰ ਕਰ ਦਿੱਤਾ ਗਿਆ।