ਆਨਲਾਈਨ ਆਰਡਰ ਕੀਤਾ ਸੀ ਡਰੋਨ ਕੈਮਰਾ, ਪੈਕੇਟ ਖੋਲ੍ਹ ਕੇ ਦੇਖਿਆ ਤਾਂ ਵਿਚੋਂ ਨਿਕਲੇ ਇਕ ਕਿੱਲੋ ਆਲੂ

0
715

ਬਿਹਾਰ। ਅੱਜਕੱਲ ਆਨਲਾਈਨ ਸ਼ਾਪਿੰਗ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਆਨਲਾਈਨ ਡਲਿਵਰੀ ਨੇ ਜਿੱਥੇ ਜ਼ਿੰਦਗੀ ਨੂੰ ਸੁਖਾਲਾ ਬਣਾ ਦਿੱਤਾ ਹੈ, ਉਥੇ ਕਈ ਵਾਰੀ ਇਹ ਮਹਿੰਗੀ ਵੀ ਸਾਬਤ ਹੋ ਜਾਂਦੀ ਹੈ। ਆਨਲਾਈਨ ਸ਼ਾਪਿੰਗ ਵਿੱਚ ਧੋਖਾਧੜੀ ਦੀ ਸ਼ਿਕਾਇਤਾਂ ਵੀ ਆਮ ਵੇਖਣ ਜਾਂ ਸੁਣਨ ਨੂੰ ਮਿਲਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਬਿਹਾਰ ਦੇ ਨਾਲੰਦਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਸ਼ਖਸ ਨੇ ਆਪਣੇ ਘਰ ਵਿੱਚ ਲਗਾਉਣ ਲਈ ਡਰੋਨ ਕੈਮਰਾ ਆਨਲਾਈਨ ਆਰਡਰ ਕੀਤਾ ਸੀ, ਜਦੋਂ ਡਲਿਵਰੀ ਹੋਈ ਤਾਂ ਸ਼ਖਸ ਹੈਰਾਨ ਰਹਿ ਗਿਆ।

Unseen India ਵੱਲੋਂ ਸ਼ੇਅਰ ਕੀਤੀ ਗਈ ਇੱਕ ਪੋਸਟ ਇਸ ਸਮੇਂ ਟਵਿੱਟਰ ‘ਤੇ ਵਾਇਰਲ ਹੋ ਰਹੀ ਹੈ। ਅਟੈਚ ਕੀਤੀ ਗਈ ਵੀਡੀਓ ਆਨਲਾਈਨ ਸ਼ਾਪਿੰਗ ਦੇ ਮਾੜੇ ਪ੍ਰਭਾਵਾਂ ਬਾਰੇ ਦੱਸ ਰਹੀ ਹੈ। ਵੀਡੀਓ ‘ਚ ਨਜ਼ਰ ਆ ਰਹੀ ਘਟਨਾ ਨਾਲੰਦਾ ਦੇ ਪਰਵਲਪੁਰ ਦੀ ਹੈ, ਜਿੱਥੇ ਗਾਹਕ ਨੇ ਆਪਣੇ ਲਈ ਡਰੋਨ ਆਰਡਰ ਕੀਤਾ ਸੀ ਅਤੇ ਇਸ ਦੀ ਪੂਰੀ ਆਨਲਾਈਨ ਪੇਮੈਂਟ ਵੀ ਕਰ ਦਿੱਤੀ ਸੀ। ਜਦੋਂ ਉਸ ਨੂੰ ਆਰਡਰ ਮਿਲਿਆ ਤਾਂ ਪੈਕੇਟ ਦੇ ਅੰਦਰੋਂ 1 ਕਿਲੋ ਆਲੂ ਨਿਕਲੇ।

ਵਾਇਰਲ ਹੋ ਰਹੇ ਵੀਡੀਓ ਵਿੱਚ, ਇੱਕ ਡਲਿਵਰੀ ਬੁਆਏ ਇੱਕ ਵਿਅਕਤੀ ਦੁਆਰਾ ਆਨਲਾਈਨ ਆਰਡਰ ਕੀਤਾ ਇੱਕ ਪੈਕੇਜ ਲਿਆਉਂਦਾ ਹੈ, ਜਿਸਨੂੰ ਉਹ ਖੋਲ੍ਹਣ ਲਈ ਕਹਿੰਦਾ ਹੈ। ਜਿਵੇਂ ਹੀ ਐਗਜ਼ੀਕਿਊਟਿਵ ਪੈਕੇਜ ਖੋਲ੍ਹਦਾ ਹੈ, ਉਸ ਦੇ ਅੰਦਰੋਂ ਆਲੂ ਨਿਕਲ ਆਉਂਦੇ ਹਨ। ਗਾਹਕ ਉਸ ਨੂੰ ਕੈਮਰੇ ‘ਤੇ ਧੋਖਾਧੜੀ ਸਵੀਕਾਰ ਕਰਨ ਲਈ ਕਹਿੰਦਾ ਹੈ ਅਤੇ ਉਹ ਇਹ ਵੀ ਮੰਨਦਾ ਹੈ ਕਿ ਇੱਥੇ ਗਲਤ ਹੋਇਆ ਹੈ। ‘ਨਿਊਜ਼ 18’ ਇਸ ਵਾਇਰਲ ਵੀਡੀਓ ਦੀ ਸੱਚਾਈ ਦੀ ਪੁਸ਼ਟੀ ਨਹੀਂ ਕਰਦਾ ਹੈ। ਠੱਗੀ ਦਾ ਸ਼ਿਕਾਰ ਹੋਏ ਗ੍ਰਾਹਕ ਦਾ ਨਾਂ ਚੇਤਨ ਕੁਮਾਰ ਦੱਸਿਆ ਜਾ ਰਿਹਾ ਹੈ, ਜੋ ਕਿ ਪੇਸ਼ੇ ਤੋਂ ਵਪਾਰੀ ਹੈ।