ਬਟਾਲਾ ਦੇ 3 ਪਿੰਡ ਤੇ ਮੁੱਹਲਾ ਬਸੰਤ ਨਗਰ ਅਤੇ ਗੁਰਦਾਸਪੁਰ ਦੇ 1 ਪਿੰਡ ‘ਚ ਕੋਰੋਨਾ ਪ੍ਰਭਾਵਿਤ ਮਰੀਜਾਂ ਦੇ ਘਰਾਂ ਨੇੜਲੇ ਖੇਤਰ ਸੀਲ ਕਰਨ ਦੇ ਹੁਕਮ

0
1620

ਗੁਰਦਾਸਪੁਰ. ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋਂ ਧਾਰਾ 144 ਤਹਿਤ ਮੁਹੱਲਾ ਬਸੰਤ ਨਗਰ ਬਟਾਲਾ, ਪਿੰਡ ਧੰਦੋਈ (ਕਾਦੀਆਂ), ਪਿੰਡ ਭੰਬੋਈ (ਭਾਮ), ਪਿੰਡਾ ਡੱਲਾ (ਕਾਦੀਆਂ) (ਇਹ ਚਾਰੇ ਸਬ ਡਵੀਜ਼ਨ ਬਟਾਲਾ ਵਿਚ) ਅਤੇ ਪਿੰਡ ਠੀਕਰੀਵਾਲ (ਸਬ ਡਵੀਜ਼ਨ ਗੁਰਦਾਸਪੁਰ ਵਿਚ) ਨੂੰ ਇਹਤਿਆਤ ਵਜੋਂ ਕੋਰੋਨਾ ਵਾਇਰਸ ਤੋਂ ਬਚਾਅ ਤੇ ਇਸ ਦੇ ਪ੍ਰਭਾਵ ਨੂੰ ਰੋਕਣ ਦੇ ਮੰਤਵ ਨਾਲ ਪਾਜ਼ੀਟਿਵ ਰਿਪੋਰਟ ਆਉਣ ਵਾਲੇ ਮਰੀਜ ਦੇ ਘਰ ਤੋਂ 100 ਮੀਟਰ ਦਾ ਏਰੀਆ ਸੀਲ ਕਰਨ ਲਈ ਐਸ.ਐਸ.ਪੀ ਬਟਾਲਾ ਨੂੰ ਬੀਤੀ ਰਾਤ ਹੁਕਮ ਦਿੱਤੇ ਗਏ ਹਨ। ਹੁਕਮਾਂ ਵਿਚ ਕਿਹਾ ਗਿਆ ਕਿ ਲੋਕਾਂ ਦੀ ਜ਼ਿੰਦਗੀ, ਸੇਫਟੀ ਤੇ ਪਬਲਿਕ ਪ੍ਰਾਪਰਟੀ ਦੇ ਹਿੱਤ ਲਈ ਇਹ ਹੁਕਮ ਕਰਨੇ ਅਤਿ ਜਰੂਰੀ ਸਨ। ਹੁਕਮਾਂ ਵਿਚ ਅੱਗੇ ਕਿਹਾ ਗਿਆ ਕਿ ਡਾ. ਪ੍ਰਭਜੋਤ ਕੋਰ ਕਲਸੀ ਜ਼ਿਲਾ Epidemiologist ਅਫਸਰ ਵਲੋਂ ਸਿਫਾਰਿਸ ਕੀਤੀ ਗਈ ਕਿ ਕੋਵਿੰਡ-19 ਨੂੰ ਜ਼ਿਲੇ ਵਿਚ ਅੱਗੇ ਫੈਲਣ ਤੋਂ ਰੋਕਣ ਦੇ ਮੰਤਵ ਲਈ, ਕੰਟੈਕਟ ਪਰਸਨ ਟਰੇਸਿੰਗ ਕਰਨ ਲਈ, ਪਾਜ਼ੀਟਿਵ ਮਰੀਜ਼ ਦੀ ਰਿਹਾਇਸ਼ ਤੋਂ 100 ਮੀਟਰ ਰੈਡੀਕਲ ਡਿਸਟੈਂਸ਼ (radial distance) ਖੇਤਰ ਨੂੰ 21 ਮਈ 2020 ਤੋਂ 14 ਦਿਨ ਲਈ ਸੀਲ ਕੀਤਾ ਜਾਣਾ ਚਾਹੀਦਾ ਹੈ।
ਹੁਕਮਾਂ ਵਿਚ ਬਲਵਿੰਦਰ ਸਿੰਘ ਸਬ ਡਵੀਜ਼ਨਲ ਮੈਜਿਸਟਰੇਟ ਬਟਾਲਾ ਨੂੰ ਮੁਹੱਲਾ ਬਸੰਤ ਨਗਰ ਬਟਾਲਾ, ਪਿੰਡ ਧੰਦੋਈ (ਕਾਦੀਆਂ), ਪਿੰਡ ਨੋੰਬੋਈ (ਭਾਮ), ਪਿੰਡਾ ਡੱਲਾ (ਕਾਦੀਆਂ) ਕੰਟੋਨਮੈਂਟ ਏਰੀਆ, ਕੰਟੈਕਟ ਟਰੇਸਿੰਗ, ਆਈਸੋਲੇਸ਼ਨ ਅਤੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਨੋਡਲ ਅਫਸਰ ਸੈਕਟਰ ਮੈਜਿਸਟਰੇਟ ਨੂੰ ਪਿੰਡਾਂ ਵਿਚ ਹੁਕਮਾਂ ਨੂੰ ਲਾਗੂ ਕਰਨ ਲਈ ਤਾਇਨਾਤ ਕਰ ਸਕਦੇ ਹਨ।
ਪੁਲਿਸ ਵਲੋਂ ਕੰਟੋਨਮੈਂਟ ਜੋਨ ਵਿਚ ਆਉਣ ਵਾਲੇ ਪਿੰਡ ਦੇ ਪੋਜ਼ਟਿਵ ਮਰੀਜ਼ ਦੀ ਰਿਹਾਇਸ਼ ਤੋਂ 100 ਮੀਟਰ ਰੈਡੀਕਲ ਡਿਸਟੈਂਸ਼ (radial distance) ਖੇਤਰ ਨੂੰ ਸੀਲ ਕੀਤਾ ਜਾਵੇਗਾ ਅਤੇ ਪਿੰਡਾਂ ਵਿਚ ਕੇਵਲ ਇਕ ਸਿੰਗਲ ਆਉਣ ਤੇ ਜਾਣ ਦੇ ਪੁਆਇੰਟ ਨੂੰ ਮੈਨਟੇਨ ਕਰੇਗੀ। ਜਰੂਰੀ ਵਸਤਾਂ ਦੀ ਸਪਲਾਈ ਖਾਣਾ, ਦੁੱਧ, ਸਬਜ਼ੀਆਂ, ਦਵਾਈਆਂ, ਫੂਡਰ ਆਦਿ ਪੁਲਿਸ ਦੀ ਇਜ਼ਾਜਤ ਨਾਲ ਮੁਹੱਈਆ ਕੀਤਾ ਜਾ ਸਕਦਾ ਹੈ।
ਡਾ. ਕਿਸ਼ਨ ਚੰਦ ਚੀਫ ਮੈਡੀਕਲ ਅਫਸਰ ਗੁਰਦਾਸਪੁਰ ਇਸ ਖੇਤਰ ਵਿਚ ਮਰੀਜ ਦੇ ਕੰਟੈਕਟ ਟਰੇਸਿੰਗ ਅਤੇ ਹੋਮ ਏਕਾਂਤਵਾਸ (home quarantine ) ਕਰਨ ਲਈ ਨੋਡਲ ਅਫਸਰ ਨਿਯੁਕਤ ਕੀਤੇ ਗਏ ਹਨ। ਉਨਾਂ ਵਲੋਂ 21 ਦਿਨ ਲਈ ਏਕਾਂਤਵਾਸ ਕੀਤੇ ਜਾਣ ਵਾਲੇ ਵਿਅਕਤੀਆਂ ਦੇ ਸੱਜੇ ਹੱਥ ਦੇ ਪੁੱਠੇ ਪਾਸੇ (ਤਲੀ ਦੇ ਪਿੱਛਲੇ ਪਾਸੇ) ਸਟੈਂਪ ਲਗਾਈ ਜਾਵੇਗੀ। ਹੋਮ ਏਕਾਂਤਵਾਸ ਕੀਤੇ ਗਏ ਵਿਅਕਤੀਆਂ ਦੀ ਸੂਚੀ ਜ਼ਿਲਾ ਸੂਚਨਾ ਅਫਸਰ (ਐਨ.ਆਈ.ਸੀ) ਗੁਰਦਾਸਪੁਰ ਨੂੰ ਦੇਣਗੇ। ਜਿਲਾ ਸੂਚਨਾ ਅਫਸਰ ਜਿਲੇ ਦੀ ਵੈਬਸਾਈਟ www.gurdaspur.nic.in) ਉੱਪਰ ਸੂਚੀ ਅਪਲੋਡ ਕਰਨਗੇ।
ਇਸੇ ਤਰਾਂ ਹੁਕਮਾਂ ਵਿਚ ਸ. ਸਕੱਤਰ ਸਿੰਘ ਬੱਲ ਸਬ ਡਵੀਜ਼ਨਲ ਮੈਜਿਸਟਰੇਟ ਗੁਰਦਾਸਪੁਰ ਨੂੰ ਪਿੰਡ ਠੀਕਰਵੀਵਾਲ (ਸਬ ਡਵੀਜ਼ਨ ਗੁਰਦਾਸਪੁਰ ਵਿਚ) ਕੰਟੋਨਮੈਂਟ ਏਰੀਆ, ਕੰਟੈਕਟ ਟਰੇਸਿੰਗ, ਆਈਸੋਲੇਸ਼ਨ ਅਤੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਨੋਡਲ ਅਫਸਰ ਸੈਕਟਰ ਮੈਜਿਸਟਰੇਟ ਨੂੰ ਪਿੰਡਾਂ ਵਿਚ ਹੁਕਮਾਂ ਨੂੰ ਲਾਗੂ ਕਰਨ ਲਈ ਤਾਇਨਾਤ ਕਰ ਸਕਦੇ ਹਨ।