ਪਟਿਆਲਾ ‘ਚ ਸ਼ਾਮ 7 ਵਜੇ ਤੋਂ ਕਰਫਿਊ ਲਗਾਉਣ ਦੇ ਹੁਕਮ

0
23734

ਪਟਿਆਲਾ | ਸ਼ਹਿਰ ‘ਚ ਸਵੇਰ ਤੋਂ ਚਲ ਰਹੇ ਤਣਾਅ ਵਿਚਾਲੇ ਪ੍ਰਸ਼ਾਸਨ ਨੇ ਕਰਫਿਊ ਲਗਾਉਣ ਦਾ ਫੈਸਲਾ ਲਿਆ ਹੈ।

ਡੀਸੀ ਸਾਕਸ਼ੀ ਸਾਹਨੇ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਅੱਜ ਸ਼ਾਮ 7 ਵਜੇ ਤੋਂ ਸਵੇਰੇ ਕੱਲ ਸਵੇਰੇ 6 ਵਜੇ ਤੱਕ ਕਰਫਿਊ ਲਗਾ ਦਿੱਤਾ ਜਾਵੇਗਾ। ਹਸਪਤਾਲ, ਕੈਮਿਸਟ ਅਤੇ ਮੀਡੀਆ ਨੂੰ ਕਰਫਿਊ ਤੋਂ ਛੋਟ ਰਹੇਗੀ।

ਅੱਜ ਸ਼ਿਵ ਸੈਨਾ ਵੱਲੋਂ ਪਟਿਆਲਾ ‘ਚ ਖਾਲਿਸਤਾਨ ਵਿਰੋਧੀ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਕਈ ਥਾਵਾਂ ਤੇ ਸ਼ਿਵ ਸੈਨਾ ਤੇ ਖਾਲਿਸਤਾਨੀਆਂ ‘ਚ ਝੜਪ ਹੋਈ। ਕਈ ਜ਼ਖਮੀ ਵੀ ਹੋਏ।

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦੀ ਘਟਨਾ ਨੂੰ ਲੈ ਕੇ ਹਾਈ ਲੈਵਲ ਮੀਟਿੰਗ ਸੱਦੀ ਹੈ।