ਪੇਸ਼ੀ ‘ਤੇ ਆਏ ਵਿਅਕਤੀ ‘ਤੇ ਵਿਰੋਧੀ ਧਿਰ ਨੇ ਚਲਾਈ ਗੋਲੀ, ਸਾਥੀ ਨੌਜਵਾਨ ਜ਼ਖਮੀ, ਅਦਾਲਤ ਦੇ ਬਾਹਰ ਵਾਪਰੀ ਘਟਨਾ

0
390

ਲੁਧਿਆਣਾ | ਸਥਾਨਕ ਅਦਾਲਤੀ ਕੰਪਲੈਕਸ ਦੇ ਬਾਹਰ ਅੱਜ ਗੋਲੀ ਚੱਲਣ ਕਾਰਨ ਇਕ ਨੌਜਵਾਨ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਜ਼ਖਮੀ ਹੋਏ ਨੌਜਵਾਨ ਦੀ ਸ਼ਨਾਖਤ ਹਿਮਾਂਸ਼ੂ ਵਜੋਂ ਹੋਈ ਹੈ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।

ਉਹ ਆਪਣੇ ਦੋਸਤ ਗੁਰਚਰਨ ਸਿੰਘ ਨਾਲ ਪੇਸ਼ੀ ਭੁਗਤਣ ਲਈ ਆਇਆ ਸੀ ਕਿ ਵਿਰੋਧੀ ਪਾਰਟੀ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਅਦਾਲਤੀ ਕੰਪਲੈਕਸ ਵਿਚ ਗੋਲੀ ਚੱਲਣ ਨਾਲ ਮਚੀਆਂ ਭਾਜੜਾਂ।

ਵੇਖੋ ਵੀਡੀਓ